ਨੈਸ਼ਨਲ ਡੈਸਕ- ਮੱਧ ਕਸ਼ਮੀਰ ਦੇ ਗਾਂਦਰਬਲ ਜ਼ਿਲੇ ਦੇ ਇਕ ਸ਼ਾਲਹਾਰ ਇਲਾਕੇ ਦੀ ਇਕ ਕੁੜੀ 17 ਸਾਲ ਦੀ ਉਮਰ ਵਿਚ ਲੇਖਿਕਾ ਬਣਕੇ ਉਭਰੀ ਹੈ। ਗੁਲਾਮ ਮੁਹੰਮਦ ਮੀਰ ਦੀ ਬੇਟੀ ਸਾਨਿਆ ਜ਼ਹਰਾ ਨੇ ‘ਸਮ ਬਲੈਕ ਪੇਜਿਸ’ ਨਾਂ ਦੀ ਇਕ ਕਿਤਾਬ ਲਿਖੀ ਹੈ। ਕਿਤਾਬ ਵਿਚ ਇਕ ਅਜਿਹੀ ਲੜਕੀ ਦੀ ਕਹਾਣੀ ਹੈ ਜੋ ਇਕ ਡਾਇਰੀ ਦੇ ਨਾਲ ਸਭ ਕੁਝ ਸਾਂਝਾ ਕਰਦੀ ਹੈ ਕਿਉਂਕਿ ਉਸਦੇ ਕੋਲ ਗੱਲ ਕਰਨ ਲਈ ਕੋਈ ਨਹੀਂ ਸੀ। ਸਾਨਿਆ ਜਹਰਾ ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ ਦੇ ਸੁੰਬਲ ਇਲਾਕੇ ਦੇ ਹਾਇਰ ਸਕੈਂਡਰੀ ਸਕੂਲ ਵਿਚ 12ਵੀਂ ਦੀ ਵਿਦਿਆਰਥਣ ਹੈ।
5ਵੀਂ ਜਮਾਤ ਤੋਂ ਲਿਖਦੀ ਸੀ ਡਾਇਰੀ
ਸਾਨਿਆ ਨੇ ਕਿਹਾ ਕਿ ਉਸਨੇ ਬਹੁਤ ਛੋਟੀ ਉਮਰ ਵਿਚ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਹ ਦੱਸਦੀ ਹੈ ਕਿ ਮੈਂ 5ਵੀਂ ਜਮਾਤ ਤੋਂ ਡਾਇਰੀ ਲਿਖਦੀ ਸੀ, ਫਿਰ ਮੈਂ ਕੋਟਸ ਅਤੇ ਲੇਖ ਲਿਖਦੀ ਸੀ ਅਤੇ ਉਸਦੇ ਬਾਅਦ 7ਵੀਂ ਜਮਾਤ ਤੋਂ ਮੈਂ ਕਹਾਣੀਆਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਉਸਦੀ ਪਹਿਲੀ ਕਿਤਾਬ ‘ਸਮ ਬਲੈਕ ਪੇੇਜਿਸ’ ਇਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਨੇ ਆਪਣੇ ਸਭ ਤੋਂ ਚੰਗੇ ਦੋਸਤ ਲਈ ਇਕ ਡਾਇਰੀ ਬਣਾਈ ਹੈ ਅਤੇ ਆਪਣੇ ਜੀਵਨ ਦੇ ਹਰ ਹਿੱਸੇ ਨੂੰ ਇਸਦੇ ਨਾਲ ਸਾਂਝਾ ਕਰਦੀ ਹੈ।
ਹਰੇਕ ਬੱਚੇ ਦੀਆਂ ਆਪਣੀਆਂ ਸਮਰੱਥਾਵਾਂ
ਸਾਨਿਆ ਕਹਿੰਦੀ ਹੈ ਕਿ ਮੇਰੀ ਕਿਤਾਬ ਉਨ੍ਹਾਂ ਮਾਤਾ-ਪਿਤਾ ਬਾਰੇ ਹੈ ਜੋ ਆਪਣੇ ਬੱਚਿਆਂ ਦਾ ਮੁਤਾਬਲਾ ਦੂਸਰੇ ਬੱਚਿਆਂ ਨਾਲ ਕਰਦੇ ਹਨ। ਉਹ ਆਪਣੇ ਬੱਚਿਆਂ ’ਤੇ ਇਸਦੇ ਪ੍ਰਭਾਵ ਬਾਰੇ ਨਹੀਂ ਸੋਚਦੇ ਕਿਉਂਕਿ ਹਰੇਕ ਬੱਚੇ ਦੀਆਂ ਆਪਣੀਆਂ ਸਮਰੱਥਾਵਾਂ ਅਤੇ ਗੁਣ ਹੁੰਦੇ ਹਨ। ਦੂਸਰਿਆਂ ਨਾਲ ਮੁਕਾਬਲਾ ਕਰਨ ਕਾਰਨ ਬੱਚਾ ਪਹਿਲਾਂ ਆਤਮਵਿਸ਼ਵਾਸ ਗੁਆਉਂਦਾ ਹੈ, ਫਿਰ ਕੁਝ ਵੀ ਕਰਨ ਵਿਚ ਰੂਸੀ ਨਹੀਂ ਲੈਂਦਾ ਹੈ ਅਤੇ ਅਖੀਰ ਵਿਚ ਨਿਰਾਸ਼ ਹੋ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਇਕ ਲੇਖਿਕਾ ਦੇ ਤੌਰ ’ਤੇ ਉਸਦਾ ਮਕਸਦ ਉਨ੍ਹਾਂ ਮਾਤਾ-ਪਿਤਾ ਦੀ ਸੋਚ ਨੂੰ ਬਦਲਣ ਦਾ ਰਿਹਾ ਹੈ, ਜੋ ਆਪਣੇ ਬੱਚਿਆਂ ਦੀ ਥਾਂ ਦੂਸਰੇ ਬੱਚਿਆਂ ਦੀ ਸ਼ਲਾਘਾ ਕਰਦੇ ਹਨ।
ਮਾਪਿਆਂ ਨੇ ਵਧਾਇਆ ਹੌਸਲਾ
ਉਸਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਅਹਿਸਾਸ ਦਿਵਾਉਣਾ ਚਾਹੁੰਦੀ ਹਾਂ ਕਿ ਮਾਪਿਆਂ ਦੇ ਅਜਿਹੀ ਵਿਵਹਾਰ ਨਾਲ ਬੱਚਾ ਕਿੰਨਾ ਦੁਖੀ ਹੁੰਦਾ ਹੈ। ਸਾਨਿਆ ਨੇ ਆਪਣੇ ਪਰਿਵਾਰ ਦੇ ਸਮਰਥਨ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਹੌਸਲਾ ਵਧਾਇਆ ਹੈ।
ਮੈਂ ਹੋਰਨਾਂ ਲੋਕਾਂ ਨੂੰ ਖੁਸ਼ੀ ਦੇਣਾ ਚਾਹੁੰਦੀ ਹਾਂ ਅਤੇ ਮੇਰੇ ਜੀਵਨ ਦਾ ਸੁਪਨਾ ਇਕ ਲੇਖਿਕਾ ਬਣਨਾ ਹੈ ਅਤੇ ਇੰਸ਼ਾ ਅੱਲਾਹ ਮੈਂ ਇਸਨੂੰ ਸੱਚ ਕਰ ਦੇਵਾਂਗੀ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਆਪਣੀ ਜ਼ਿੰਦਗੀ ਵਿਚ ਕੁਝ ਕਰਨਾ ਚਾਹੁੰਦੇ ਹੋ ਤਾਂ ਇਹ ਨਾਲ ਸੋਚੋ ਕਿ ਦੂਸਰੇ ਕੀ ਕਹਿੰਦੇ ਹਨ। ਉਹ ਕਰੋ ਜੋ ਤੁਸੀਂ ਬਣਨਾ ਚਾਹੁੰਦੇ ਹੋ।
‘ਨਵਾਂ ਸਾਲ ਨਵੇਂ ਸੰਕਲਪ’ ਥੀਮ ਵਾਲਾ 2023 ਦਾ ਕੈਲੰਡਰ ਜਾਰੀ, 13 ਭਾਸ਼ਾਵਾਂ ’ਚ ਮਿਲੇਗਾ
NEXT STORY