ਜੰਮੂ— ਜੰਮੂ-ਕਸ਼ਮੀਰ 'ਚ ਘੁਸਪੈਠ ਕਰਨ ਵਾਲੇ ਅੱਤਵਾਦੀਆਂ ਖਿਲਾਫ ਭਾਰਤੀ ਫੌਜ ਦਾ ਆਪ੍ਰੇਸ਼ਨ ਜਾਰੀ ਹੈ। ਪਿਛਲੇ 96 ਘੰਟਿਆਂ 'ਚ ਭਾਰਤੀ ਜਵਾਨਾਂ ਨੇ ਹਥਿਆਰਾਂ ਨਾਲ ਲੈੱਸ 13 ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਫੌਜ ਨੇ ਘਾਟੀ 'ਚ ਪਾਕਿਸਤਾਨ ਦੇ ਅੱਤਵਾਦ ਨੂੰ ਉਕਸਾਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਭਾਰਤੀ ਫੌਜ ਨੇ ਉੜੀ ਸੈਕਟਰ ਦੇ ਨੇੜੇ ਸਰਹੱਦੀ ਰੇਖਾ ਨੇੜੇ ਘੁਸਪੈਠੀਆਂ ਦੀ ਕੋਸ਼ਿਸ਼ ਅਸਫਲ ਕਰ ਦਿੱਤੀ ਸੀ। ਫੌਜ ਨੇ ਘੁਸਪੈਠ ਕਰ ਰਹੇ 6 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ। ਫੌਜ ਵਲੋਂ ਚਲਾਈ ਗਈ ਇਸ ਮੁਹਿੰਮ ਨਾਲ ਪਿਛਲੇ ਚਾਰ ਦਿਨਾਂ 'ਚ ਕੰਟਰੋਲ ਰੇਖਾ 'ਤੇ ਮੁਕਾਬਲਿਆਂ 'ਚ 13 ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ 'ਚ ਇਕ ਮੁਕਾਬਲੇ 'ਚ ਫੌਜ ਦਾ ਇਕ ਜਵਾਨ ਸ਼ਹੀਦ ਹੋ ਗਿਆ।
ਭਾਰਤੀ ਫੌਜ ਨੇ ਇਕ ਬਿਆਨ 'ਚ ਕਿਹਾ ਕਿ ਜੰਮੂ ਅਤੇ ਕਸ਼ਮੀਰ 'ਚ ਕੰਟਰੋਲ ਰੇਖਾ ਪਾਰ ਹਥਿਆਰਬੰਦ ਘੁਸਪੈਠੀਆਂ ਦੇ ਕਈ ਧੜਿਆਂ 'ਚ ਘੁਸਪੈਠ ਕਰਨ 'ਤੇ ਭਾਰਤੀ ਫੌਜ ਨੇ ਪਾਕਿਸਤਾਨੀ ਘੁਸਪੈਠੀਆਂ ਖਿਲਾਫ ਸਖ਼ਤ ਫੌਜੀ ਕਾਰਵਾਈ ਕੀਤੀ ਹੈ। ਅੱਜ ਗੁਰੇਜ 'ਚ ਇਕ ਅੱਤਵਾਦੀ ਨੂੰ ਢੇਰ ਕਰਨ ਦੇ ਨਲਾ ਫੌਜ ਨੇ ਉੱਤਰੀ ਕਸ਼ਮੀਰ 'ਚ ਇਕ ਪਖਵਾੜੇ ਤੋਂ ਵੀ ਘੱਟ ਸਮੇਂ 'ਚ ਘੁਸਪੈਠ ਦੀਆਂ 8 ਕੋਸ਼ਿਸ਼ਾਂ ਅਸਫਲ ਕਰ ਦਿੱਤੀਆਂ।
ਕਸ਼ਮੀਰ 'ਚ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਭੜਕਾਇਆ ਜਾ ਰਿਹਾ : ਜਨਰਲ
NEXT STORY