ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਕਿ ਉਸ ਦੀਆਂ ਸੁਰੱਖਿਆ ਫੋਰਸਾਂ ਵੱਲੋਂ ਅਫ਼ਗਾਨਿਸਤਾਨ ਵਿਚ ਸ਼ੁਰੂ ਕੀਤੀ ਗਈ ਮੁਹਿੰਮ ਦੌਰਾਨ ਅਫ਼ਗਾਨ ਤਾਲਿਬਾਨ ਦੇ ਕਰੀਬ 800 ਅੱਤਵਾਦੀ ਮਾਰੇ ਗਏ ਹਨ। ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਆਪ੍ਰੇਸ਼ਨ ਗਜ਼ਬ ਲਿਲ-ਹੱਕ ਦੇ ਸਬੰਧ ਵਿਚ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਅਤੇ ਅਫ਼ਗਾਨ ਤਾਲਿਬਾਨ ਨੂੰ ਹੋਏ ਨੁਕਸਾਨ ਦਾ ਵੇਰਵਾ ਦਿੱਤਾ।
ਇਹ ਵੀ ਪੜ੍ਹੋ- ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
ਟੀ.ਟੀ.ਪੀ. ਨੂੰ ਫ਼ਿਤਨਾ ਅਲ ਖ਼ਵਾਰਿਜ (ਐੱਫ.ਏ.ਕੇ.) ਵੀ ਕਿਹਾ ਜਾਂਦਾ ਹੈ। ਤਰਾਰ ਨੇ ਦੱਸਿਆ ਕਿ ਮੁਹਿੰਮ ਸ਼ੁਰੂ ਹੋਣ ਤੋਂ ਬਾਅਦ ਫ਼ਿਤਨਾ ਅਲ ਖ਼ਵਾਰਿਜ ਅਤੇ ਅਫ਼ਗਾਨ ਤਾਲਿਬਾਨ ਦੇ ਘੱਟੋ-ਘੱਟ 796 ਮੈਂਬਰ ਮਾਰੇ ਗਏ ਹਨ ਅਤੇ 1,043 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨ ਤਾਲਿਬਾਨ ਦੀਆਂ 286 ਚੌਕੀਆਂ ਤਬਾਹ ਕਰ ਦਿੱਤੀਆਂ ਗਈਆਂ ਅਤੇ 44 ਹੋਰ ਚੌਕੀਆਂ ’ਤੇ ਕਬਜ਼ਾ ਕਰ ਲਿਆ ਗਿਆ, ਜਦਕਿ ਉਨ੍ਹਾਂ ਦੇ 249 ਟੈਂਕ, ਬਖਤਰਬੰਦ ਗੱਡੀਆਂ, ਤੋਪਾਂ ਅਤੇ ਡਰੋਨ ਤਬਾਹ ਕਰ ਦਿੱਤੇ ਗਏ। ਆਪ੍ਰੇਸ਼ਨ ਗਜ਼ਬ ਲਿਲ-ਹੱਕ 26 ਫਰਵਰੀ ਦੀ ਰਾਤ ਨੂੰ ਸ਼ੁਰੂ ਕੀਤਾ ਗਿਆ ਸੀ।
ਇਹ ਵੀ ਪੜ੍ਹੋ- ਹੁਣ ਹਰ ਸ਼ਨੀਵਾਰ-ਐਤਵਾਰ ਹੋਵੇਗੀ ਛੁੱਟੀ ! ਤੇਲ ਦੀ ਕਿੱਲਤ ਵਿਚਾਲੇ ਬਾਲੇਨ ਸਰਕਾਰ ਦਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ ਤੇ ਇਜ਼ਰਾਈਲ ਲਈ Big Surprise ! ਇਰਾਨ ਦੀ ਜੰਗ ਵਿਚਾਲੇ ਵੱਡੀ ਚਿਤਾਵਨੀ
NEXT STORY