ਮੁੰਬਈ (ਭਾਸ਼ਾ)- ਮੁੰਬਈ ਸਥਿਤ ਸਰਕਾਰੀ ਜੇ.ਜੇ. ਹਸਪਤਾਲ 'ਚ 132 ਸਾਲ ਪੁਰਾਣੀ ਸੁਰੰਗ ਮਿਲੀ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬ੍ਰਿਟਿਸ਼ ਰਾਜ 'ਚ ਬਣੀ ਇਸ 200 ਮੀਟਰ ਲੰਬੀ ਸੁਰੰਗ ਦੇ ਨੀਂਹ ਪੱਥਰ 'ਤੇ 1890 ਦੀ ਤਾਰੀਖ਼ ਲਿਖੀ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਜਿਸ ਭਵਨ ਹੇਠਾਂ ਇਹ ਸੁਰੰਗ ਮਿਲੀ ਹੈ, ਪਹਿਲਾਂ ਉਸ ਦੀ ਵਰਤੋਂ ਔਰਤਾਂ ਅਤੇ ਬੱਚਿਆਂ ਦੇ ਇਲਾਜ ਲਈ ਵਾਰਡ ਵਜੋਂ ਹੁੰਦੀ ਸੀ। ਹਸਪਤਾਲ ਕੰਪਲੈਕਸ 'ਚ ਸਥਿਤ ਇਸ ਭਵਨ ਨੂੰ ਬਾਅਦ 'ਚ ਨਰਸਿੰਗ ਕਾਲਜ 'ਚ ਬਦਲ ਦਿੱਤਾ ਗਿਆ।
ਇਹ ਵੀ ਪੜ੍ਹੋ : ਹੈਰਾਨੀਜਨਕ! ਝਾਰਖੰਡ 'ਚ 23 ਦਿਨ ਦੀ ਬੱਚੀ ਦੇ ਢਿੱਡ 'ਚੋਂ ਕੱਢੇ ਗਏ 8 ਭਰੂਣ
ਅਧਿਕਾਰੀ ਨੇ ਦੱਸਿਆ,''ਪਾਣੀ ਲੀਕ ਹੋਣ ਦੀ ਸ਼ਿਕਾਇਤ ਤੋਂ ਬਾਅਦ ਅਸੀਂ ਨਰਸਿੰਗ ਕਾਲਜ ਭਵਨ ਦਾ ਮੁਆਇਨਾ ਕੀਤਾ। ਪੀ.ਡਬਲਿਊ.ਡੀ. ਦੇ ਇੰਜੀਨੀਅਰਾਂ ਅਤੇ ਸੁਰੱਖਿਆ ਗਾਰਡ ਨੇ ਭਵਨ ਨੂੰ ਸਰਵੇ ਕੀਤਾ ਅਤੇ ਪਾਇਆ ਕਿ ਉਸ ਦਾ ਨੀਂਹ ਪੱਥਰ 'ਤੇ 1890 ਦੀ ਤਾਰੀਖ਼ ਹੈ।'' ਉਨ੍ਹਾਂ ਕਿਹਾ,''ਕੁਝ ਕਰਮਚਾਰੀਆਂ ਨੇ ਸਾਨੂੰ ਕਿਹਾ ਕਿ ਉੱਥੇ ਗਰਾਊਂਡ ਫਲੋਰ ਹੋ ਸਕਦਾ ਹੈ, ਜਿਸ ਤੋਂ ਬਾਅਦ ਅਸੀਂ ਹੋਰ ਨਿਗਰਾਨੀ ਕੀਤੀ ਅਤੇ ਸੁਰੰਗ ਦਾ ਪਤਾ ਲੱਗਾ।''
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਸੁਪਰੀਮ ਕੋਰਟ ਨੇ ਕਰਮਚਾਰੀ ਪੈਨਸ਼ਨ ਯੋਜਨਾ-2014 ਨੂੰ ਜਾਇਜ਼ ਠਹਿਰਾਇਆ
NEXT STORY