ਨੈਸ਼ਨਲ ਡੈਸਕ : ਹੁਣ ਸਕੂਲਾਂ 'ਚ 134 ਦਿਨ ਛੁੱਟੀਆਂ ਹੋਣਗੀਆਂ । ਹੈਰਾਨ ਨਾ ਹੋਵੋ ਇਹ ਸਹੀ ਹੈ ਪਰ ਇਹ ਸਾਰੀਆਂ ਛੁੱਟੀਆਂ ਪੂਰੇ ਸਾਲ 'ਚ ਸਕੂਲਾਂ 'ਚ ਕੀਤੀਆਂ ਜਾਣਗੀਆਂ। ਜਸਥਾਨ ਦੇ ਸਕੂਲ ਸਿੱਖਿਆ ਵਿਭਾਗ ਨੇ ਅਕਾਦਮਿਕ ਸੈਸ਼ਨ 2025-26 ਲਈ ਨਵਾਂ ਸ਼ਿਵਿਰਾ ਪੰਚਾਂਗ ਜਾਰੀ ਕਰ ਦਿੱਤਾ ਹੈ। ਸੈਕੰਡਰੀ ਸਿੱਖਿਆ ਨਿਰਦੇਸ਼ਕ ਸੀਤਾਰਾਮ ਜਾਟ ਵੱਲੋਂ ਜਾਰੀ ਕੀਤੇ ਕੈਲੰਡਰ ਅਨੁਸਾਰ ਇਸ ਸਾਲ ਸਕੂਲਾਂ 'ਚ ਕੁੱਲ 134 ਦਿਨਾਂ ਦੀ ਛੁੱਟੀ ਹੋਵੇਗੀ, ਜਦਕਿ 231 ਦਿਨ ਪੜ੍ਹਾਈ ਹੋਵੇਗੀ। ਇਨ੍ਹਾਂ ਛੁੱਟੀਆਂ 'ਚ 48 ਐਤਵਾਰ ਵੀ ਸ਼ਾਮਲ ਹਨ। ਬਾਕੀ ਛੁੱਟੀਆਂ ਤਿਉਹਾਰਾਂ, ਜਯੰਤੀਆਂ, ਸਿੱਖਿਆ ਸੰਮੇਲਨਾਂ ਅਤੇ ਹੋਰ ਮੌਕਿਆਂ ਮੁਤਾਬਕ ਨਿਰਧਾਰਤ ਕੀਤੀਆਂ ਗਈਆਂ ਹਨ।
ਅਕਤੂਬਰ ’ਚ ਸਭ ਤੋਂ ਵੱਧ ਛੁੱਟੀਆਂ
ਨਵੇਂ ਕੈਲੰਡਰ ਅਨੁਸਾਰ ਦੀਵਾਲੀ ਅਤੇ ਮੱਧ-ਸੈਸ਼ਨੀ ਛੁੱਟੀਆਂ 16 ਤੋਂ 27 ਅਕਤੂਬਰ ਤੱਕ ਮਿਲੀਆਂ ਹੋਈਆਂ ਹਨ। ਸਰਦੀਆਂ ਦੀ ਛੁੱਟੀ 25 ਦਸੰਬਰ ਤੋਂ 5 ਜਨਵਰੀ ਤੱਕ ਹੋਏਗੀ, ਜਦਕਿ ਗਰਮੀਆਂ ਦੀ ਛੁੱਟੀ 17 ਮਈ ਤੋਂ 30 ਜੂਨ ਤੱਕ ਨਿਰਧਾਰਤ ਕੀਤੀ ਗਈ ਹੈ।
ਚਾਰ ਹੋਰ ਛੁੱਟੀਆਂ ਜ਼ਿਲਾ ਅਤੇ ਰਾਜ ਪੱਧਰੀ ਸਿੱਖਿਆ ਸੰਮੇਲਨਾਂ ਦੇ ਕਾਰਨ ਮਿਲਣਗੀਆਂ। ਹਾਲਾਂਕਿ, ਕੁਝ ਤਿਉਹਾਰ ਐਤਵਾਰ ਨੂੰ ਪੈ ਰਹੇ ਹਨ, ਜਿਸ ਕਰ ਕੇ ਉਨ੍ਹਾਂ ’ਤੇ ਵੱਖਰੀ ਛੁੱਟੀ ਨਹੀਂ ਮਿਲੇਗੀ। ਉਦਾਹਰਣ ਵਜੋਂ, ਦਸ਼ਹਿਰਾ, ਗਾਂਧੀ ਜਯੰਤੀ ਅਤੇ ਲਾਲ ਬਹਾਦੁਰ ਸ਼ਾਸਤਰੀ ਜਯੰਤੀ ਇਕੋ ਦਿਨ ਪੈ ਰਹੀਆਂ ਹਨ, ਜਿਸ ਕਰ ਕੇ ਸਕੂਲਾਂ ਨੂੰ ਇਨ੍ਹਾਂ ਤਿੰਨ ਮੌਕਿਆਂ ’ਤੇ ਸਿਰਫ਼ ਇੱਕ ਦਿਨ ਦੀ ਛੁੱਟੀ ਮਿਲੇਗੀ। 6 ਜੁਲਾਈ ਨੂੰ ਮੁਹੱਰਮ ਵੀ ਐਤਵਾਰ ਨੂੰ ਹੈ।
ਸਕੂਲ ਸਮਿਆਂ 'ਚ ਵੀ ਬਦਲਾਅ
ਇੱਕ ਤੇ ਦੋ ਸ਼ਿਫਟਾਂ ਵਾਲੇ ਸਕੂਲਾਂ ਦੇ ਸਮੇਂ 'ਚ ਵੀ ਬਦਲਾਅ ਕੀਤੇ ਗਏ ਹਨ। ਇੱਕ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ 1 ਅਪ੍ਰੈਲ ਤੋਂ 30 ਸਤੰਬਰ ਤੱਕ ਸਵੇਰੇ 7:30 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗਾ, ਜਦੋਂ ਕਿ ਸਰਦੀਆਂ ਵਿੱਚ 1 ਤੋਂ 31 ਮਾਰਚ ਤੱਕ ਸਕੂਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣਗੇ। ਗਰਮੀਆਂ 'ਚ ਦੋ ਸ਼ਿਫਟ ਵਾਲੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 12:30 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗਾ, ਜਦੋਂ ਕਿ ਸਰਦੀਆਂ ਵਿੱਚ 1 ਅਕਤੂਬਰ ਤੋਂ 31 ਮਾਰਚ ਤੱਕ ਪਹਿਲੀ ਸ਼ਿਫਟ ਸਵੇਰੇ 7:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 12:30 ਵਜੇ ਤੋਂ ਸ਼ਾਮ 5:30 ਵਜੇ ਤੱਕ ਹੋਵੇਗੀ। ਗਰਮੀਆਂ ਵਿੱਚ ਹਰੇਕ ਸ਼ਿਫਟ ਸਾਢੇ ਪੰਜ ਘੰਟੇ ਦੀ ਹੋਵੇਗੀ, ਜਦੋਂ ਕਿ ਸਰਦੀਆਂ ਵਿੱਚ ਹਰੇਕ ਸ਼ਿਫਟ 5 ਘੰਟੇ ਲਈ ਨਿਰਧਾਰਤ ਕੀਤੀ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹੀਨੇ ਦੇ ਪਹਿਲੇ ਦਿਨ ਹੀ ਯਾਤਰੀਆਂ ਨੂੰ ਵੱਡਾ ਝਟਕਾ ! ਸਫ਼ਰ ਹੋ ਗਿਆ ਮਹਿੰਗਾ
NEXT STORY