ਬੀਜਾਪੁਰ, (ਏਜੰਸੀ)-ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ’ਚ ਸੁਰੱਖਿਆ ਫੋਰਸਾਂ ਨੇ ਤਲਾਸ਼ੀ ਮੁਹਿੰਮ ’ਚ ਨਕਸਲੀਆਂ ਦੇ ਹਥਿਆਰ, ਗੋਲਾਬਾਰੂਦ ਦੇ 14 ਜ਼ਖ਼ੀਰੇ ਬਰਾਮਦ ਕੀਤੇ ਹਨ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਜ਼ਖ਼ੀਰਿਆਂ ਤੋਂ ਵੱਡੀ ਗਿਣਤੀ ’ਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਜ਼ਬਤ ਕੀਤੀ ਗਈ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਦੇ ਦਲ ਨੇ ਜ਼ਿਲੇ ਦੇ ਐੜੀ, ਹਰਰੀ, ਨਿਆਪਾਰਾ ਅਤੇ ਸਰਪੰਚਪਾਰਾ ਪੀਡੀਆ ਅਤੇ ਕੁਆਪਗੁੜਾ ਪਿੰਡਾਂ ਦੇ ਜੰਗਲ ਤੋਂ ਨਕਸਲੀਆਂ ਵੱਲੋਂ ਪਹਿਲਾਂ ਲੁਕੋ ਕੇ ਰੱਖੇ ਗਏ ਹਥਿਆਰ, ਗੋਲਾਬਾਰੂਦ ਦੇ ਜ਼ਖ਼ੀਰੇ ਬਰਾਮਦ ਕੀਤੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਸਾਮਾਨ ’ਚ ਇਕ 303 ਬੋਲਟ ਐਕਸ਼ਨ ਰਾਈਫਲ, 5 ਭਰਮਾਰ ਰਾਈਫਲ ਅਤੇ ਇਕ 12 ਬੋਰ ਦੇਸੀ ਰਾਈਫਲ, 8 ਡੈਟੋਨੇਟਰ, ਕੋਡੇਕਸ ਵਾਇਰ, 10 ਬਾਰੂਦੀ ਸੁਰੰਗਾਂ, ਬਿਨਾਂ ਬੈਟਰੀ ਦਾ ਇਕ ਵਾਇਰਲੈੱਸ ਸੈੱਟ, 4 ਪਲਾਸਟਿਕ ਕੰਟੇਨਰ ਅਤੇ 3 ਵੱਡੇ ਸਟੀਲ ਕੰਟੇਨਰ ਸ਼ਾਮਲ ਹਨ। ਇਸ ਤੋਂ ਇਲਾਵਾ ਬਾਰੂਦੀ ਸੁਰੰਗ ਬਣਾਉਣ ’ਚ ਵਰਤੋਂ ਹੋਣ ਵਾਲੀ ਸਮੱਗਰੀ, ਵੱਖ-ਵੱਖ ਤਰ੍ਹਾਂ ਦੀ ਇਲੈਕਟ੍ਰਿਕ ਸਮੱਗਰੀ ਅਤੇ ਨਕਸਲੀਆਂ ਦੇ ਕੱਪੜਿਆਂ ਸਮੇਤ ਕੁੱਲ 99 ਤਰ੍ਹਾਂ ਦੀਆਂ ਚੀਜ਼ਾਂ ਵੀ ਬਰਾਮਦ ਕੀਤੀਆਂ ਗਈਆਂ ਹਨ।
ਮਹਾਂ ਅਸ਼ਟਮੀ 'ਤੇ ਸ਼ਰਾਬ ਬੈਨ, ਪੰਡਾਲਾਂ ਨੂੰ 1 ਲੱਖ ਰੁਪਏ ਦੀ ਮਦਦ ਤੇ ਮੁਫ਼ਤ ਬਿਜਲੀ; CM ਸ਼ੁਭੇਂਦੂ ਦੇ ਵੱਡੇ ਐਲਾਨ
NEXT STORY