ਨੈਸ਼ਨਲ ਡੈਸਕ- ਦੇਸ਼ ਦੀਆਂ 14 ਸਿਆਸੀ ਪਾਰਟੀਆਂ ਨੇ ਕੇਂਦਰ ਸਰਕਾਰ 'ਤੇ ਸੀ.ਬੀ.ਆਈ. ਅਤੇ ਈ.ਡੀ. ਦੀ ਵਰਤੋਂ ਦਾ ਦੋਸ਼ ਲਗਾਉਂਦੇ ਹੋਏ ਹੁਣ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ। ਇਸ ਪਟੀਸ਼ਨ 'ਚ ਮੰਗ ਕੀਤੀ ਗਈ ਹੈ ਕਿ ਸੁਪਰੀਮ ਕੋਰਟ ਇਸ 'ਤੇ ਗਾਈਡਲਾਈਨਜ਼ ਲਗਾਏ। 14 ਸਿਆਸੀ ਪਾਰਟੀਆਂ ਨੂੰ ਇਕ ਮੰਚ 'ਤੇ ਲਿਆਉਣ ਦਾ ਕੰਮ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ 14 ਸਿਆਸੀ ਪਾਰਟੀਆਂ 'ਚ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਕਾਂਗਰਸ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ- 'ਮੋਦੀ ਸਰਨੇਮ' ਟਿੱਪਣੀ ਮਾਮਲੇ 'ਚ ਸਜ਼ਾ ਸੁਣਾਏ ਜਾਣ ਮਗਰੋਂ ਰਾਹੁਲ ਬੋਲੇ- 'ਸੱਚ ਹੀ ਮੇਰਾ ਭਗਵਾਨ'
ਲਗਾਇਆ ਇਹ ਦੋਸ਼
ਸੁਪਰੀਮ ਕੋਰਟ ਇਸ ਪਟੀਸ਼ਨ 'ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ ਅਤੇ 5 ਅਪ੍ਰੈਲ ਨੂੰ ਇਸ 'ਤੇ ਸੁਣਵਾਈ ਹੋਵੇਗੀ। ਵਿਰੋਧੀ ਪਾਰਟੀਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ 2014 ਤੋਂ ਬਾਅਦ ਜਦੋਂ ਕੇਂਦਰ 'ਚ ਨਰਿੰਦਰ ਮੋਦੀ ਸਰਕਾਰ ਸੱਤਾ 'ਚ ਆਈ ਹੈ ਉਸ ਤੋਂ ਬਾਅਦ ਹੀ ਵੱਡੇ ਪੱਧਰ 'ਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਨ੍ਹਾਂ 14 ਪਾਰਟੀਆਂ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਖਲ ਕੀਤੀ ਹੈ ਉਨ੍ਹਾਂ ਦੇ ਨਾਂ ਹਨ-
ਇਹ ਵੀ ਪੜ੍ਹੋ– ਖ਼ਬਰਦਾਰ! ਵਿਦੇਸ਼ ’ਚ ਵੱਸਣ ਵਾਲਿਆਂ ’ਤੇ ਹੈ PM ਮੋਦੀ ਦੀ ਨਜ਼ਰ
1. ਕਾਂਗਰਸ
2. ਤ੍ਰਿਣਮੂਲ ਕਾਂਗਰਸ
3. ਆਮ ਆਦਮੀ ਪਾਰਟੀ
4. ਝਾਰਖੰਡ ਮੁਕਤੀ ਮੋਰਚਾ
5.ਜਨਤਾ ਦਲ ਯੂਨਾਈਟਿਡ
6. ਭਾਰਤ ਰਾਸ਼ਟਰ ਸਮਿਤੀ
7. ਰਾਸ਼ਟਰੀ ਜਨਤਾ ਦਲ
8. ਸਮਾਜਵਾਦੀ ਪਾਰਟੀ
9. ਸ਼ਿਵਸੈਨਾ (ਉਧਵ)
10. ਨੈਸ਼ਨਲ ਕਾਨਫਰੈਂਸ
11. ਨੈਸ਼ਨਲਿਸਟ ਕਾਂਗਰਸ ਪਾਰਟੀ
12. ਸੀ.ਪੀ.ਆਈ.
13. ਸੀ.ਪੀ.ਐੱਮ.
14. ਡੀ.ਐੱਮ.ਕੇ.
ਇਹ ਵੀ ਪੜ੍ਹੋ– ਖਾਲਿਸਤਾਨੀ ਏਜੰਡੇ ਨੂੰ ਹਵਾ ਦੇ ਰਿਹੈ ਪਾਕਿਸਤਾਨ, ISI ਮੁਸਲਮਾਨਾਂ ਨੂੰ ਸਿੱਖਾਂ ਦੇ ਰੂਪ 'ਚ ਕਰ ਰਹੀ ਇਸਤੇਮਾਲ!
ਲੰਡਨ 'ਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਪ੍ਰਦਰਸ਼ਨ 'ਤੇ ਦਿੱਲੀ ਪੁਲਸ ਦੀ ਵੱਡੀ ਕਾਰਵਾਈ
NEXT STORY