ਸ਼ਿਮਲਾ- ਰਾਜਧਾਨੀ ਦੇ ਇਤਿਹਾਸਕ ਡਾਕਘਰ ਨੂੰ ਸੁੰਦਰ ਬਣਾਉਣ ਲਈ ਕੰਮ ਸ਼ੁਰੂ ਹੋਵੇਗਾ। 141 ਸਾਲ ਪੁਰਾਣੇ ਜਨਰਲ ਪੋਸਟ ਆਫ਼ਿਸ (ਕੋਨੀ ਕਾਟੇਜ) ਦੇ ਭਵਨ ਦਾ ਨਵੀਨੀਕਰਨ ਕੀਤਾ ਜਾਵੇਗਾ। ਕੇਂਦਰੀ ਲੋਕ ਨਿਰਮਾਣ ਵਿਭਾਗ 14 ਕਰੋੜ ਨਾਲ ਡਾਕਘਰ ਦੇ ਭਵਨ ਦਾ ਮੁਰੰਮਤ ਕੰਮ ਕਰਵਾਏਗਾ। ਕੰਮ 'ਚ ਪੁਰਾਣੀਆਂ ਬੀਮਾਂ ਨੂੰ ਤੋੜ ਕੇ ਨਵੀਂ ਬੀਮ ਲਗਾਈ ਜਾਵੇਗੀ ਅਤੇ ਕੰਧਾਂ 'ਚ ਆਈਆਂ ਤਰੇੜਾਂ ਭਰੀਆਂ ਜਾਣਗੀਆਂ। ਡਾਕਘਰ ਦੀ ਛੱਤ ਦਾ ਨਵੇਂ ਸਿਰੇ ਤੋਂ ਨਿਰਮਾਣ ਹੋਵੇਗਾ। ਡਾਕਘਰ ਦੇ ਪੁਰਾਣੇ ਬਿਜਲੀ ਢਾਂਚੇ ਨੂੰ ਵੀ ਬਦਲਿਆ ਜਾਵੇਗਾ, ਜਿਸ ਨਾਲ ਅੱਗ ਲੱਗਣ ਦਾ ਖ਼ਤਰਾ ਘੱਟ ਹੋਵੇਗਾ। ਇਸ ਦੇ ਨਾਲ ਡਾਕਘਰ 'ਚ 6 ਨਵੇਂ ਸੀ.ਸੀ.ਟੀ.ਵੀ. ਕੈਮਰੇ, ਫਾਇਰ ਅਤੇ ਸਾਊਂਡ ਅਲਾਰਮ ਲੱਗਣਗੇ। ਹਿਮਾਚਲ ਪ੍ਰਦੇਸ਼ ਡਾਕ ਸਰਕਲ ਦੇ ਡਾਇਰੈਕਟਰ ਬਿਸ਼ਨ ਸਿੰਘ ਨੇ ਦੱਸਿਆ ਕਿ ਡਾਕਘਰ ਦੇ ਨਵੀਨੀਕਰਨ ਨਾਲ ਕਰਮਚਾਰੀਆਂ ਅਤੇ ਲੋਕਾਂ ਨੂੰ ਸਹੂਲੀਅਤ ਮਿਲੇਗੀ। ਮੁਰੰਮਤ ਹੋਣ ਤੱਕ ਡਾਕਘਰ ਦਾ ਕੰਮ ਕੋਨੀ ਕਾਟੇਜ ਤੋਂ ਹੀ ਚੱਲਦਾ ਰਹੇਗਾ। ਇਸ ਡਾਕਘਰ ਨੂੰ ਸੁੰਦਰ ਬਣਾਉਣ ਲਈ ਪੇਂਟ ਦਾ ਕੰਮ ਵੀ ਕੀਤਾ ਜਾਵੇਗਾ। ਹਾਲਾਂਕਿ ਇਸ ਦੀ ਲੁੱਕ ਪੁਰਾਣੀ ਲੁੱਕ ਦੀ ਤਰ੍ਹਾਂ ਹੀ ਰਹੇਗੀ। ਹਾਲਾਂਕਿ ਇਸ ਇਮਾਰਤ 'ਚ ਜੋ ਪੁਰਾਣੀ ਲੱਕੜ ਲੱਗੀ ਹੈ, ਉਹ ਖ਼ਰਾਬ ਹੋ ਗਈ ਹੈ। ਮੀਂਹ ਕਾਰਨ ਛੱਤ ਟਪਕਦੀ ਹੈ, ਜਿਸ ਨਾਲ ਇੱਥੇ ਕਰਮਚਾਰੀਆਂ ਨੂੰ ਵੀ ਕੰਮ ਕਰਨ 'ਚ ਵੀ ਪਰੇਸ਼ਾਨੀ ਆ ਰਹੀ ਹੈ। ਕਈ ਵਾਰ ਤਾਂ ਡਾਕ ਖ਼ਰਾਬ ਹੋਣ ਦਾ ਖ਼ਤਰਾ ਵੀ ਬਣਿਆ ਰਹਿੰਦਾ ਹੈ, ਜਿਸ ਨੂੰ ਦੇਖਦੇ ਹੋਏ ਡਾਕ ਵਿਭਾਗ ਨੇ ਕਈ ਵਾਰ ਇਸ ਬਾਰੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਨਾਲ ਲਿਖ ਕੇ ਦਿੱਤਾ ਸੀ। ਇੱਥੇ ਦੇ ਮੁਰੰਮਤ ਕੰਮ ਨੂੰ ਲੈ ਕੇ ਵੀ ਕੇਂਦਰੀ ਲੋਕ ਨਿਰਮਾਣ ਵਿਭਾਗ ਨੂੰ ਪੱਤਰ ਦਿੱਤਾ ਗਿਆ ਸੀ ਪਰ ਬਜਟ ਘੱਟ ਹੋਣ ਕਾਰਨ ਅਜੇ ਤੱਕ ਇਸ ਦੀ ਮੁਰੰਮਦ ਦਾ ਕੰਮ ਨਹੀਂ ਕੀਤਾ ਗਿਆ ਸੀ ਪਰ ਹੁਣ ਮਾਲਰੋਡ ਦੇ ਡਾਕਘਰ ਲਈ ਰਾਹਤ ਦੀ ਖ਼ਬਰ ਹੈ। ਹੁਣ ਜਲਦ ਹੀ ਇਸ ਦੇ ਮੁਰੰਮਤ ਦਾ ਕੰਮ ਕੀਤਾ ਜਾਣਾ ਹੈ।
ਇਹ ਵੀ ਪੜ੍ਹੋ : PM ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ, 500 ਕਰੋੜ ਦੀ ਫਿਰੌਤੀ ਤੇ ਗੈਂਗਸਟਰ ਲਾਰੈਂਸ ਦੀ ਰਿਹਾਈ ਦੀ ਕੀਤੀ ਮੰਗ
ਇਹ ਹੈ ਮਾਲਰੋਡ ਸਥਿਤ ਡਾਕਘਰ ਦਾ ਇਤਿਹਾਸ
ਮੁੱਖ ਡਾਕਘਰ ਦੀ ਬਿਲਡਿੰਗ ਨੂੰ ਕੋਨੀ ਲਾਜ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1880 'ਚ ਡਾਕ ਵਿਭਾਗ ਨੇ ਅੰਗਰੇਜ਼ ਪੀਟਰਸਨ ਤੋਂ ਬਿਲਡਿੰਗ ਨੂੰ ਖਰੀਦਿਆ ਸੀ। 1883 'ਚ ਇੱਥੇ ਡਾਕਖਾਨਾ ਖੋਲ੍ਹਿਆ ਗਿਆ। ਐੱਫ. ਡਾਲਟਨ ਪੋਸਟ ਆਫ਼ਿਸ ਸ਼ਿਮਲਾ ਦੇ ਪਹਿਲੇ ਪੋਸਟਮਾਸਟਰ ਸਨ। ਆਜ਼ਾਦ ਭਾਰਤ ਦੇ ਪਹਿਲੇ ਪੋਸਟਮਾਸਟਰ ਏ.ਕੇ. ਹਾਜ਼ਰੀ ਨਿਯੁਕਤ ਹੋਏ ਸਨ। ਤਿੰਨ ਮੰਜ਼ਿਲਾ ਬਿਲਡਿੰਗ ਟਿੰਬਰ ਦੀ ਲੱਕੜ ਅਤੇ ਪੱਥਰ ਨਾਲ ਬਣਾਈ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਦੀ ਆਬੋ-ਹਵਾ 'ਖ਼ਰਾਬ ਸ਼੍ਰੇਣੀ' 'ਚ, ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੇ ਸ਼ਖਤ ਨਿਰਦੇਸ਼
NEXT STORY