ਨੈਸ਼ਨਲ ਡੈਸਕ : ਕਲਕੱਤਾ ਹਾਈ ਕੋਰਟ ਨੇ ਵਿਰੋਧੀ ਧਿਰ ਦੇ ਨੇਤਾ ਸੁਭੇਂਦੂ ਅਧਿਕਾਰੀ ਨੂੰ ਦਿੱਤੀ ਗਈ ਸੁਰੱਖਿਆ ਵਾਪਸ ਲੈ ਲਈ ਹੈ। ਅੱਜ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਦੇ ਜੱਜ ਜੈ ਸੇਨਗੁਪਤਾ ਨੇ ਸੁਭੇਂਦੂ ਨੂੰ ਦਿੱਤੀ ਗਈ ਇਮਿਊਨਿਟੀ (ਸੁਰੱਖਿਆ ਕਵਚ) ਖਾਰਿਜ ਕਰ ਦਿੱਤੀ। ਹਾਲਾਂਕਿ, ਕਲਕੱਤਾ ਹਾਈ ਕੋਰਟ ਨੇ ਰਾਜ ਪੁਲਸ ਵੱਲੋਂ ਉਨ੍ਹਾਂ ਵਿਰੁੱਧ ਦਰਜ 20 ਐੱਫ. ਆਈ. ਆਰਜ਼ ਵਿਚੋਂ 15 ਨੂੰ ਵੀ ਖਾਰਿਜ ਕਰ ਦਿੱਤਾ ਹੈ।
ਜਸਟਿਸ ਸੇਨਗੁਪਤਾ ਨੇ ਨਿਰਦੇਸ਼ ਦਿੱਤਾ ਹੈ ਕਿ 2021 ਵਿਚ ਮਾਨਿਕਤਲਾ ਥਾਣੇ ਵਿਚ ਵਿਰੋਧੀ ਧਿਰ ਵਿਰੁੱਧ ਦਰਜ ਮਾਮਲੇ ਦੀ ਜਾਂਚ ਸੀ. ਬੀ. ਆਈ. ਅਤੇ ਸੂਬਾ ਪੁਲਸ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾਏਗੀ। ਜਾਂਚ ਦੀ ਅਗਵਾਈ 2 ਪੁਲਸ ਸੁਪਰਡੈਂਟ ਪੱਧਰ ਦੇ ਅਧਿਕਾਰੀ ਤੇ ਸੂਬਾ ਪੁਲਸ ਅਤੇ ਸੀ. ਬੀ. ਆਈ. ਦੇ ਵੱਧ ਤੋਂ ਵੱਧ 5-5 ਅਧਿਕਾਰੀ ਕਰਨਗੇ। ਜੱਜ ਨੇ ਨਿਰਦੇਸ਼ ਦਿੱਤਾ ਕਿ ਬਾਕੀ 4 ਮਾਮਲਿਆਂ ਵਿਚ ਨਵੇਂ ਸਿਰਿਓਂ ਅਰਜ਼ੀਆਂ ਦਾਇਰ ਕੀਤੀਆਂ ਜਾਣ ਕਿਉਂਕਿ ਹਾਈ ਕੋਰਟ ਵਿਚ ਢੁੱਕਵੀਆਂ ਅਰਜ਼ੀਆਂ ਦਾਇਰ ਨਹੀਂ ਕੀਤੀਆਂ ਗਈਆਂ ਸਨ।
ਬੈਂਕ ਧੋਖਾਦੇਹੀ ਮਾਮਲਾ : ਈ. ਡੀ. ਨੇ ਕੁਰਕ ਕੀਤੀ 67.79 ਕਰੋੜ ਰੁਪਏ ਦੀ ਜਾਇਦਾਦ
NEXT STORY