ਨੈਸ਼ਨਲ ਡੈਸਕ: ਬੁੱਧਵਾਰ ਨੂੰ ਏਅਰ ਇੰਡੀਆ ਐਕਸਪ੍ਰੈੱਸ ਦੀ ਫ਼ਲਾਈਟ ਆਪਣੇ ਪਹਿਲਾਂ ਤੋਂ ਨਿਰਧਾਰਿਤ ਸਮੇਂ ਤੋਂ 4 ਘੰਟੇ ਪਹਿਲਾਂ ਹੀ ਉੱਡ ਗਈ, ਜਿਸ ਕਾਰਨ ਤਕਰੀਬਨ 15 ਯਾਤਰੀ ਇਸ ਵਿਚ ਸਵਾਰ ਹੋਣ ਤੋਂ ਵਾਂਝੇ ਰਹਿ ਗਏ। ਹਾਲਾਂਕਿ ਏਅਰਪੋਰਟ ਅਧਿਕਾਰੀਆਂ ਮੁਤਾਬਕ ਫ਼ਲਾਈਟ ਦੀ ਜਲਦੀ ਉਡਾਣ ਬਾਰੇ ਸਮੂਹ ਯਾਤਰੀਆਂ ਨੂੰ ਸੂਚਨਾ ਦੇ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਬਾਰੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਹਿਮ ਬਿਆਨ, ਕਹਿ ਦਿੱਤੀਆਂ ਇਹ ਗੱਲਾਂ
ਜਾਣਕਾਰੀ ਮੁਤਾਬਕ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਤੋਂ ਕੁਵੈਤ ਜਾਣ ਵਾਲੀ ਫ਼ਲਾਈਟ ਆਪਣੇ ਸਮੇਂ ਤੋਂ 4 ਘੰਟੇ ਪਹਿਲਾਂ ਰਵਾਨਾ ਹੋਣੀ ਸੀ। ਇਸ ਫ਼ਲਾਈਟ ਨੇ ਬੁੱਧਵਾਰ ਸਵੇਰੇ 9 ਵਜੇ ਉਡਾਣ ਭਰੀ, ਪਰ ਤਕਰੀਬਨ 15 ਯਾਤਰੀ ਇਸ ਵਿਚ ਸਵਾਰ ਨਹੀਂ ਹੋ ਸਕੇ। ਏਅਰਪੋਰਟ ਅਧਿਕਾਰੀਆਂ ਮੁਤਾਬਕ ਫ਼ਲਾਈਟ ਦੀ ਜਲਦੀ ਉਡਾਣ ਭਰਣ ਬਾਰੇ ਯਾਤਰੀਆਂ ਨੂੰ ਪਹਿਲਾਂ ਤੋਂ ਸੂਚਨਾ ਦਿੱਤੀ ਗਈ ਸੀ, ਪਰ ਉਕਤ ਯਾਤਰੀਆਂ ਨੇ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 9 ਫਲਾਈਟਾਂ ਨੂੰ ਕੀਤਾ ਗਿਆ ਡਾਇਵਰਟ
ਘਟਨਾ ਬਾਰੇ ਗੱਲਬਾਤ ਕਰਦਿਆਂ ਗਣਵਰਮ ਏਅਰਪੋਰਟ ਦੇ ਡਾਇਰੈਰਕਟਰ ਲਕਸ਼ਮੀਕਾਂਤ ਰੈੱਡੀ ਮੁਤਾਬਕ ਯਾਤਰੀਆਂ ਨੂੰ ਜਹਾਜ਼ ਦੇ ਜਲਦੀ ਉਡਾਣ ਭਰਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪਰ ਜਿਨ੍ਹਾਂ ਯਾਤਰੀਆਂ ਨੇ ਏਜੰਟਾਂ ਦੇ ਮਾਧਿਅਮ ਤੋਂ ਟਿਕਟਾਂ ਬੁੱਕ ਕੀਤੀਆਂ ਸਨ, ਉਨ੍ਹਾਂ ਨੂੰ ਇਸ ਬਾਰੇ ਏਜੰਟਾਂ ਨੇ ਕੋਈ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਯਾਤਰੀਆਂ ਨੂੰ ਕੁਵੈਤ ਦੀ ਅਗਲੀ ਫ਼ਲਾਈਟ ਤਕ ਇੰਤਜ਼ਾਰ ਕਰਨਾ ਪਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਖ਼ਰਾਬ ਮੌਸਮ ਕਾਰਨ ਦਿੱਲੀ ਹਵਾਈ ਅੱਡੇ ਤੋਂ 9 ਫਲਾਈਟਾਂ ਨੂੰ ਕੀਤਾ ਗਿਆ ਡਾਇਵਰਟ
NEXT STORY