ਬੁਲੰਦਸ਼ਹਿਰ (ਵਾਰਤਾ)- ਉੱਤਰ ਪ੍ਰਦੇਸ਼ 'ਚ ਬੁਲੰਦਸ਼ਿਹਰ ਦੀ ਯਮੁਨਾਪੁਰਮ ਕਾਲੋਨੀ 'ਚ ਕਾਰ ਦੀ ਚਾਬੀ ਦੇਣ ਤੋਂ ਮਨ੍ਹਾ ਕਰਨ 'ਤੇ 10ਵੀਂ ਜਮਾਤ ਦੇ ਵਿਦਿਆਰਥੀ ਨੇ ਆਪਣੇ ਕਾਂਸਟੇਬਲ ਪਿਤਾ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਨੇ ਵੀਰਵਾਰ ਨੂੰ ਦੱਸਿਆ ਕਿ ਵਿਜੀਲੈਂਸ ਥਾਣੇ 'ਚ ਤਾਇਨਾਤ ਹੈੱਡ ਕਾਂਸਟੇਬਲ ਪ੍ਰਵੀਨ ਕੁਮਾਰ (48) ਬੁੱਧਵਾਰ ਦੇਰ ਰਾਤ ਯਮੁਨਾਪੁਰਮ ਕਾਲੋਨੀ 'ਚ ਪਰਿਵਾਰ ਨਾਲ ਘਰ ਸੀ ਕਿ ਉਦੋਂ ਉਸ ਦੇ 15 ਸਾਲਾ ਪੁੱਤ ਨੇ ਪਿਤਾ ਤੋਂ ਕਾਰ ਦੀ ਚਾਬੀ ਮੰਗੀ। ਪਿਤਾ ਵਲੋਂ ਚਾਬੀ ਨਾ ਦੇਣ 'ਤੇ ਪੁੱਤ ਰਸੋਈ 'ਚ ਗਿਆ ਅਤੇ ਉੱਥੋਂ ਚਾਕੂ ਲੈ ਕੇ ਪਿਤਾ ਦੇ ਉੱਪਰ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ : ਭਾਜਪਾ ਆਗੂ ਜਬਰ ਜ਼ਿਨਾਹ ਦੇ ਦੋਸ਼ 'ਚ ਗ੍ਰਿਫ਼ਤਾਰ
ਚਾਕੂ ਪਿਤਾ ਦੇ ਦਿਲ 'ਚ ਜਾ ਲੱਗਾ। ਘਟਨਾ ਤੋਂ ਬਾਅਦ ਜ਼ਖ਼ਮੀ ਹੈੱਡ ਕਾਂਸਟੇਬਲ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ 'ਤੇ ਉਨ੍ਹਾਂ ਨੂੰ ਨੋਇਡਾ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਅਤੇ ਰਸਤੇ 'ਚ ਪ੍ਰਵੀਨ ਕੁਮਾਰ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹੈੱਡ ਕਾਂਸਟੇਬਲ ਦਾ ਪੁੱਤ 2 ਦਿਨ ਪਹਿਲਾਂ ਵੀ ਗੱਡੀ ਲੈ ਕੇ ਗਿਆ ਸੀ ਅਤੇ ਪੂਰੀ ਰਾਤ ਗਾਇਬ ਰਿਹਾ ਸੀ, ਜਿਸ ਕਾਰਨ ਪਿਤਾ ਨੇ ਚਾਬੀ ਦੇਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਤੋਂ ਨਾਰਾਜ਼ ਪੁੱਤ ਨੇ ਪਿਤਾ ਦਾ ਕਤਲ ਕਰ ਦਿੱਤਾ। ਹੈੱਡ ਕਾਂਸਟੇਬਲ ਦਾ ਪੁੱਤ ਬੁਲੰਦਸ਼ਹਿਰ ਦੇ ਡੀ.ਪੀ.ਐੱਸ. ਸਕੂਲ 'ਚ ਜਮਾਤ 10ਵੀਂ ਦਾ ਵਿਦਿਆਰਥੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਜਰੀਵਾਲ ਅਤੇ ਸਿਸੋਦੀਆ ਦੀ ਵਿਧਾਨ ਸਭਾ 'ਚ ਬਦਲੀ ਗਈ ਸੀਟ, ਮਿਲਿਆ ਇਹ ਨੰਬਰ
NEXT STORY