ਨਵੀਂ ਦਿੱਲੀ (ਭਾਸ਼ਾ) - ਡਰੋਨ ਟਰੇਨਿੰਗ ਕਾਰੋਬਾਰ ਨਾਲ ਜੁਡ਼ੀ ਦਿੱਲੀ ਦੀ ਕੰਪਨੀ ‘ਡਰੋਨ ਡੈਸਟੀਨੇਸ਼ਨ’ ਨੇ 2025 ਤੱਕ ਦੇਸ਼ ਭਰ ’ਚ ਡਰੋਨ ਪਾਇਲਟ ਟਰੇਨਿੰਗ ਦੇਣ ਵਾਲੇ ਘੱਟ-ਤੋਂ-ਘੱਟ 150 ਸਕੂਲ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ। ਡਰੋਨ ਡੈਸਟੀਨੇਸ਼ਨ ਦੇ ਮੁੱਖ ਕਾਰਜਪਾਲਕ ਅਧਿਕਾਰੀ (ਸੀ. ਈ. ਓ.) ਚਿਰਾਗ ਸ਼ਰਮਾ ਨੇ ਕਿਹਾ ਕਿ ਵੱਖ-ਵੱਖ ਖੇਤਰਾਂ ਵਿਚ ਡਰੋਨ ਦੀ ਵੱਧਦੀ ਉਪਯੋਗਿਤਾ ਨੂੰ ਵੇਖਦੇ ਹੋਏ ਡਰੋਨ ਪਾਇਲਟਾਂ ਨੂੰ ਟਰੇਨਿੰਗ ਦੇਣ ਵਾਲੇ ਸੰਸਥਾਨਾਂ ਦੀ ਵੀ ਜ਼ਰੂਰਤ ਵਧੇਗੀ। ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਅਗਲੇ ਤਿੰਨ ਸਾਲਾਂ ਵਿਚ ਉਨ੍ਹਾਂ ਦੀ ਕੰਪਨੀ ਦੇਸ਼ ਭਰ ’ਚ ਘੱਟ-ਤੋਂ-ਘੱਟ 150 ਡਰੋਨ ਪਾਇਲਟ ਟਰੇਨਿੰਗ ਕੇਂਦਰ ਖੋਲ੍ਹਣ ਦੀ ਯੋਜਨਾ ਉੱਤੇ ਕੰਮ ਕਰ ਰਹੀ ਹੈ।
ਸ਼ਰਮਾ ਨੇ ਕਿਹਾ,‘‘ਅਸੀਂ ਹਾਲਾਤੀ ਤੰਤਰ ਦੀ ਵਿਸ਼ੇਸ਼ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਯੂਨੀਵਰਸਿਟੀਆਂ, ਖੇਤੀਬਾੜੀ ਸੰਸਥਾਨਾਂ ਅਤੇ ਪੁਲਸ ਅਕਾਦਮੀਆਂ ਦੇ ਨਾਲ ਸਾਂਝ ਕਰਨਾ ਚਾਹੁੰਦੇ ਹਾਂ। ਸਾਲ 2025 ਤੱਕ ਇਸ ਉਦਯੋਗ ਲਈ ਜ਼ਰੂਰੀ ਇਕ ਲੱਖ ਤੋਂ ਜ਼ਿਆਦਾ ਵਿਅਕਤੀਆਂ ਨੂੰ ਰੋਜ਼ਗਾਰ ਅਤੇ ਉੱਦਮਤਾ ਦੇ ਮੌਕੇ ਪ੍ਰਦਾਨ ਕਰਨ ’ਚ ਮਦਦਗਾਰ ਬਣਨਾ ਚਾਹੁੰਦੇ ਹਾਂ। ‘ਡਰੋਨ ਡੈਸਟੀਨੇਸ਼ਨ’ ਭਾਰਤ ਦਾ ਪਹਿਲਾ ਰਿਮੋਟ ਪਾਇਲਟ ਟਰੇਨਿੰਗ ਸੰਗਠਨ ਹੈ, ਜਿਸ ਨੂੰ ਹਵਾਬਾਜ਼ੀ ਖੇਤਰ ਦੇ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ ਨਵੇਂ ਡਰੋਨ ਨਿਯਮ, 2021 ਤਹਿਤ ਮਾਨਤਾ ਵੀ ਹਾਸਲ ਹੈ। ਇਹ ਮੌਜੂਦਾ ਸਮੇਂ ਵਿਚ ਦੇਸ਼ ਵਿਚ 6 ਰਿਮੋਟ ਪਾਇਲਟ ਟ੍ਰੇਨਿੰਗ ਸਕੂਲ ਚਲਾ ਰਿਹਾ ਹੈ।
ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਚਾਰ ਟਰੇਨਿੰਗ ਕੇਂਦਰ ਇੰਦਰਾ ਗਾਂਧੀ ਰਾਸ਼ਟਰੀ ਉਡਾਣ ਅਕਾਦਮੀ ਦੇ ਸਹਿਯੋਗ ਨਾਲ ਗੁਰੂਗ੍ਰਾਮ, ਬੈਂਗਲੁਰੂ, ਗਵਾਲੀਅਰ ਅਤੇ ਧਰਮਸ਼ਾਲਾ ਵਿਚ ਸੰਚਾਲਿਤ ਕਰ ਰਹੀ ਹੈ, ਜਦੋਂਕਿ ਇਕ ਕੇਂਦਰ ਸੰਸਕਾਰਧਾਮ ਗਲੋਬਲ ਮਿਸ਼ਨ ਦੇ ਸਹਿਯੋਗ ਨਾਲ ਚੱਲ ਰਿਹਾ ਹੈ। ਹਾਲ ਹੀ ਵਿਚ ਚੰਡੀਗੜ੍ਹ ਯੂਨੀਵਰਸਿਟੀ ਵਿਚ ਪੰਜਾਬ ਦਾ ਪਹਿਲਾ ਡਰੋਨ ਟਰੇਨਿੰਗ ਸਕੂਲ ਖੋਲ੍ਹਿਆ ਗਿਆ ਹੈ।
ਭਾਰਤ-ਬੰਗਲਾਦੇਸ਼ ਦਰਮਿਆਨ ਰੇਲ ਸੇਵਾ 2 ਸਾਲ ਬਾਅਦ ਬਹਾਲ
NEXT STORY