ਨਵੀਂ ਦਿੱਲੀ (ਭਾਸ਼ਾ)- ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 159 ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1,623 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਵਲੋਂ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਕੇਰਲ 'ਚ 24 ਘੰਟਿਆਂ 'ਚ ਸੰਕਰਮਣ ਨਾਲ ਇਕ ਵਿਅਕਤੀ ਦੀ ਮੌਤ ਹੋਈ ਹੈ। ਦੇਸ਼ 'ਚ ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ਦੀ ਗਿਣਤੀ 5 ਦਸੰਬਰ ਤੱਕ ਘੱਟ ਕੇ ਦੋਹਰੇ ਅੰਕ 'ਚ ਆ ਗਈ ਸੀ ਪਰ ਇਕ ਨਵੇਂ ਵੈਰੀਐਂਟ ਦੇ ਸਾਹਮਣੇ ਆਉਣ ਅਤੇ ਠੰਡ ਦੇ ਮੌਸਮ ਕਾਰਨ ਸੰਕਰਮਣ ਦੇ ਮਾਮਲਿਆਂ 'ਚ ਵਾਧਾ ਸ਼ੁਰੂ ਹੋ ਗਿਆ।
ਇਹ ਵੀ ਪੜ੍ਹੋ : ਦਿੱਲੀ ਦੇ ACP ਦੇ ਪੁੱਤ ਨੂੰ ਦੋਸਤਾਂ ਨੇ ਹਰਿਆਣਾ ਦੀ ਨਹਿਰ 'ਚ ਸੁੱਟਿਆ, ਭਾਲ ਜਾਰੀ
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ 5 ਦਸੰਬਰ 2023 ਤੋਂ ਬਾਅਦ ਇਕ ਦਿਨ 'ਚ ਸੰਕਰਮਣ ਦੇ ਸਭ ਤੋਂ ਵੱਧ 841 ਨਵੇਂ ਮਾਮਲੇ 31 ਦਸੰਬਰ ਨੂੰ ਸਾਹਮਣੇ ਆਏ ਸਨ ਜੋ ਮਈ 2021 'ਚ ਦਰਜ ਸਭ ਤੋਂ ਵੱਧ ਮਾਮਲਿਆਂ ਦਾ 0.2 ਫ਼ੀਸਦੀ ਸੀ। ਸਿਹਤ ਮੰਤਰਾਲਾ ਦੀ ਵੈੱਬਸਾਈਟ ਅਨੁਸਾਰ ਹੁਣ ਤੱਕ ਸੰਕਰਮਣ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 4.4 ਕਰੋੜ ਤੋਂ ਵੱਧ ਹੋ ਗਈ ਹੈ ਅਤੇ ਸੰਕਰਮਣ ਤੋਂ ਠੀਕ ਹੋਣ ਦੀ ਰਾਸ਼ਟਰੀ ਦਰ 98.81 ਫ਼ੀਸਦੀ ਹੈ। ਮੰਤਰਾਲਾ ਨੇ ਦੱਸਿਆ ਕਿ ਦੇਸ਼ 'ਚ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 220.67 ਕਰੋੜ ਤੋਂ ਵੱਧ ਖ਼ੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕੁਝ ਲੋਕ ਆਪਣੇ ਹੀ ਗਠਜੋੜ 'ਚ ਨਿਆਂ ਨਹੀਂ ਕਰ ਪਾ ਰਹੇ', ਅਨੁਰਾਗ ਠਾਕੁਰ ਨੇ ਇੰਡੀਆ ਗਠਜੋੜ 'ਤੇ ਵਿੰਨ੍ਹਿਆ ਨਿਸ਼ਾਨਾ
NEXT STORY