ਪਿਥੌਰਾਗੜ੍ਹ (ਭਾਸ਼ਾ) : ਭਾਰਤ ਅਤੇ ਨੇਪਾਲ ਵਿਚਾਲੇ ਹੋਣ ਵਾਲੇ ਸੰਯੁਕਤ ਫ਼ੌਜੀ ਅਭਿਆਸ ‘ਸੂਰਿਆ ਕਿਰਨ’ ਦਾ 15ਵਾਂ ਸੰਸਕਰਣ ਇੱਥੇ 20 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋਵੇਗਾ। ਭਾਰਤੀ ਫ਼ੌਜ ਦੇ ਸੰਪਰਕ ਅਧਿਕਾਰੀ ਕੈਪਟਨ ਕੁਲਦੀਪ ਨੇ ਦੱਸਿਆ, ‘ਅਭਿਆਸ ਵਿਚ ਦੋਵਾਂ ਦੇਸ਼ਾਂ ਦੀਆਂ ਇੰਫੈਂਟਰੀ ਬਟਾਲੀਅਨ ਹਿੱਸਾ ਲੈਣਗੀਆ।’ ਅਧਿਕਾਰੀ ਮੁਕਾਬਕ ਦੋਵਾਂ ਦੇਸ਼ਾਂ ਦੀਆਂ ਫ਼ੌਜਾਂ ਇਸਤੇਮਾਲ ਕੀਤੇ ਜਾ ਰਹੇ ਹਥਿਆਰਾਂ ਤੋਂ ਜਾਣੂ ਹੋਣ ਦੇ ਨਾਲ-ਨਾਲ ਫ਼ੌਜਾਂ ਇਕ-ਦੂਜੇ ਨਾਲ ਪਹਾੜੀ ਯੁੱਧ ਰਣਨੀਤੀ, ਆਫ਼ਤ ਮਦਦ, ਪਹਾੜੀ ਇਲਾਕਿਆਂ ਵਿਚ ਬਚਾਅ ਅਤੇ ਰਾਹਤ ਕੰਮਾਂ ਨੂੰ ਸਾਂਝਾ ਕਰਨਗੀਆਂ। ਦੋਵੇਂ ਫ਼ੌਜਾਂ ਮਨੁੱਖੀ ਮਦਦ ਦੇ ਤਰੀਕਿਆਂ, ਜੰਗਲ ਯੁੱਧ, ਉਚਾਈ ਵਾਲੇ ਇਲਾਕਿਆਂ ਵਿਚ ਲੜੀ ਜਾਣ ਵਾਲੀ ਜੰਗ ਅਤੇ ਆਫ਼ਤ ਰਾਹਤ ਤਰੀਕਿਆਂ ’ਤੇ ਇਕ-ਦੂਜਿਆਂ ਦੇ ਤਜ਼ਰਬਿਆਂ ਨੂੰ ਜਾਣਨਗੀਆਂ।
ਫ਼ੌਜੀ ਅਧਿਕਾਰੀ ਨੇ ਦੱਸਿਆ, ‘ਇਸ ਅਭਿਆਸ ਵਿਚ ਪਹਾੜੀ ਇਲਾਕਿਆਂ ਵਿਚ ਅੱਤਵਾਦ ਰੋਕੂ ਮੁਹਿੰਮ ਨੂੰ ਲੈ ਕੇ 48 ਘੰਟੇ ਦਾ ਵਿਸ਼ੇਸ਼ ਸਖ਼ਤ ਅਭਿਆਸ ਸ਼ਾਮਲ ਹੈ।’ ਇਹ ਅਭਿਆਸ ਦੋਵਾਂ ਫ਼ੌਜਾਂ ਵਿਚਾਲੇ ‘ਇੰਟਰੋਆਪਰੇਬਿਲਿਟੀ’ ਅਤੇ ਸਾਂਝੇ ਤਜ਼ਰਬੇ ਵਿਕਸਿਤ ਕਰਨ ਦੀ ਪਹਿਲ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਸ ਦੋਵਾਂ ਫ਼ੌਜਾਂ ਵਿਚਾਲੇ ਦੋ-ਪੱਖੀ ਸਬੰਧਾਂ ਵਿਚ ਸੁਧਾਰ ਕਰੇਗਾ ਅਤੇ ਦੇਸ਼ਾਂ ਵਿਚਾਲੇ ਦੋਸਤਾਨਾ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਹੋਵੇਗਾ। ਆਖ਼ਰੀ ‘ਸੂਰਿਆ ਕਿਰਨ’ ਅਭਿਆਸ 2019 ਵਿਚ ਨੇਪਾਲ ਵਿਚ ਆਯੋਜਿਤ ਕੀਤਾ ਗਿਆ ਸੀ।
ਜੰਮੂ ਕਸ਼ਮੀਰ ਪੁਲਸ ਨੇ ‘ਪੈਡਲ ਫਾਰ ਪੀਸ’ ਸਾਈਕਲਿੰਗ ਪ੍ਰੋਗਰਾਮ ਦਾ ਕੀਤਾ ਆਯੋਜਨ
NEXT STORY