ਨਵੀਂ ਦਿੱਲੀ (ਭਾਸ਼ਾ)- ਡਿੱਗਣ ਕਾਰਨ ਬੁਰੀ ਜ਼ਖਮੀ ਹੋਏ ਅਤੇ ਦਿੱਲੀ ਸਥਿਤ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾ (ਏਮਜ਼) ਵਿਚ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨੇ 16 ਮਹੀਨੇ ਦੇ ਬੱਚੇ ਦੇ ਪਰਿਵਾਰ ਨੇ ਉਸ ਦੇ ਅੰਗਦਾਨ ਕੀਤੇ ਹਨ, ਜਿਨ੍ਹਾਂ ਨਾਲ 2 ਰੋਗੀਆਂ ਨੂੰ ਜੀਵਨ ਦੀ ਨਵੀਂ ਉਮੀਦ ਮਿਲੀ ਹੈ। ਏਮਜ਼ ਦੇ ਡਾਕਟਰਾਂ ਮੁਤਾਬਕ ਇਹ ਬੱਚਾ ਏਮਜ਼ ਵਿਚ ਸਭ ਤੋਂ ਘੱਟ ਉਮਰ ਦਾ ਅੰਗਦਾਤਾ ਹੈ। ਬੱਚੇ ਦੇ ਗੁਰਦਿਆਂ ਅਤੇ ਲਿਵਰ ਨੂੰ 2 ਹੋਰਨਾਂ ਬੱਚਿਆਂ ਨੂੰ ਲਾਇਆ ਗਿਆ ਹੈ, ਉਥੇ ਹੀ ਉਸ ਦੇ ਦਿਲ ਦੇ ਵਾਲਵ ਅਤੇ ਕਾਰਨੀਆ ਏਮਜ਼ ਵਿਚ ਸੁਰੱਖਿਅਤ ਰੱਖੇ ਗਏ ਹਨ।
ਇਹ ਵੀ ਪੜ੍ਹੋ : ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ’ਤੇ ਕੇਂਦਰ ਕੋਲੋਂ ਮੰਗਿਆ ਜਵਾਬ
ਰਿਸ਼ਾਂਤ ਨਾਮਕ ਬੱਚਾ 17 ਅਗਸਤ ਨੂੰ ਡਿੱਗ ਗਿਆ ਸੀ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਸੀ। ਉਸ ਦੇ ਪਿਤਾ ਉਪਿੰਦਰ ਉਸ ਨੂੰ ਜਮੁਨਾ ਪਾਰਕ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ ਜਿਥੋਂ ਉਸ ਨੂੰ ਉਸੇ ਦਿਨ ਏਮਜ਼ ਵਿਚ ਜੈਪ੍ਰਕਾਸ਼ ਨਾਰਾਇਣ ਟਰਾਮਾ ਸੈਂਟਰ ਲਿਆਂਦਾ ਗਿਆ। ਏਮਜ਼ ਵਿਚ ਨਿਉਰੋਸਰਜਰੀ ਦੇ ਪ੍ਰੋਫੈਸਰ ਡਾ. ਦੀਪਕ ਗੁਪਤਾ ਨੇ ਕਿਹਾ ਕਿ ਬੱਚਾ ਅੰਗਦਾਨ ਲਈ ਹੀ ਜੰਮਿਆ ਹੈ। ਸਿਰ ਵਿਚ ਡੂੰਘੀ ਸੱਟ ਲੱਗਣ ਤੋਂ ਬਾਅਦ ਉਹ 8 ਦਿਨ ਤੱਕ ਲੜਦਾ ਰਿਹਾ। ਉਸ ਨੂੰ 24 ਅਗਸਤ ਨੂੰ ਦਿਮਾਗੀ ਤੌਰ ’ਤੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ PM ਮੋਦੀ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਸੀ : ਅਨੁਰਾਗ
NEXT STORY