ਠਾਣੇ (ਭਾਸ਼ਾ)— ਨਵੀ ਮੁੰਬਈ ਦੇ ਘਨਸੋਲੀ ਦੇ ਇਕ ਸਕੂਲ ਦੇ 16 ਵਿਦਿਆਰਥੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਹਨ ਅਤੇ ਉਨ੍ਹਾਂ ਨੂੰ ਸਥਾਨਕ ਕੋਵਿਡ ਦੇਖਭਾਲ ਕੇਂਦਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਨਵੀ ਮੁੰਬਈ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਇਸ ਬਾਬਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਸਾਰੇ ਵਿਦਿਆਰਥੀ 8ਵੀਂ ਤੋਂ 11ਵੀਂ ਜਮਾਤ ਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ’ਚੋਂ ਇਕ ਵਿਦਿਆਰਥੀ ਦੇ ਪਿਤਾ 9 ਦਸੰਬਰ ਨੂੰ ਕਤਰ ਤੋਂ ਪਰਤੇ ਸਨ। ਉਹ ਘਨਸੋਲੀ ਦੇ ਗੋਥੀਵਲੀ ਵਿਚ ਪਰਿਵਾਰ ਨਾਲ ਰਹਿੰਦੇ ਹਨ। ਸਾਵਧਾਨੀ ਦੇ ਤੌਰ ’ਤੇ ਕੋਰੋਨਾ ਜਾਂਚ ਕੀਤੀ ਗਈ ਤਾਂ ਵਿਦਿਆਰਥੀ ਦੇ ਪਿਤਾ ਦੀ ਕੋੋਵਿਡ-19 ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ : ਓਮੀਕਰੋਨ ਦਾ ਖ਼ੌਫ: UK ਵਾਂਗ ਭਾਰਤ ’ਚ ਵੀ ਫੈਲਿਆ ਤਾਂ ਰੋਜ਼ਾਨਾ ਆਉਣਗੇ 14 ਲੱਖ ਕੇਸ
ਪਰ ਜਦੋਂ ਉਨ੍ਹਾਂ ਦੇ ਪਰਿਵਾਰ ਦੀ ਜਾਂਚ ਕੀਤੀ ਗਈ ਤਾਂ ਸਕੂਲ ਵਿਚ ਜਮਾਤ 11ਵੀਂ ’ਚ ਪੜ੍ਹਨ ਵਾਲਾ ਉਨ੍ਹਾਂ ਦਾ ਬੇਟਾ ਪਾਜ਼ੇਟਿਵ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਸਕੂਲ ਦੇ ਸਾਰੇ ਵਿਦਿਆਰਥੀਆਂ ਦੀ ਜਾਂਚ ਕੀਤੀ ਗਈ ਅਤੇ ਹੁਣ ਤੱਕ 16 ਵਿਦਿਆਰਥੀਆਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਹੈ। ਅਧਿਕਾਰੀ ਮੁਤਾਬਕ ਪਿਛਲੇ 3 ਦਿਨਾਂ ਵਿਚ ਹੁਣ ਤੱਕ ਸਕੂਲ ਦੇ 811 ਵਿਦਿਆਰਥੀਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਸ਼ਨੀਵਾਰ ਨੂੰ 600 ਵਿਦਿਆਰਥੀਆਂ ਦੀ ਜਾਂਚ ਕੀਤੀ ਜਾਵੇਗੀ। ਇਹ ਵਿਦਿਆਰਥੀ ਵਾਸ਼ੀ ਵਿਚ ਕੋਵਿਡ ਦੇਖਭਾਲ ਕੇਂਦਰ ’ਚ ਦਾਖ਼ਲ ਹਨ।
ਇਹ ਵੀ ਪੜ੍ਹੋ : ਵਿਦਿਆਰਥਣ ਨੇ ਕੀਤੀ ਸ਼ਿਕਾਇਤ ਤਾਂ ਮੰਤਰੀ ਨੇ ਖ਼ੁਦ ਸਰਕਾਰੀ ਸਕੂਲ ਦਾ ਪਖ਼ਾਨਾ ਕੀਤਾ ਸਾਫ਼
ਇੰਸਟਾਗ੍ਰਾਮ ’ਤੇ ਲਾਈਵ ਹੋ ਖ਼ੁਦਕੁਸ਼ੀ ਕਰਨ ਲੱਗੀ ਸੀ ਕੁੜੀ, ਐਨ ਮੌਕੇ 'ਤੇ ਪਹੁੰਚੀ ਪੁਲਸ
NEXT STORY