ਇੰਦੌਰ- ਮੱਧ ਪ੍ਰਦੇਸ਼ ਹਾਈ ਕੋਰਟ ਦੀ ਇੰਦੌਰ ਬੈਂਚ ਨੇ ਲੀਵਰ ਦੀ ਗੰਭੀਰ ਬੀਮਾਰੀ ਤੋਂ ਜੂਝ ਰਹੇ ਇਕ ਕਿਸਾਨ ਨੂੰ ਇਸ ਗੱਲ ਦੀ ਮਨਜ਼ੂਰੀ ਦਿੱਤੀ ਕਿ ਉਹ ਟ੍ਰਾਂਸਪਲਾਂਟ ਸਰਜਰੀ ਲਈ ਆਪਣੀ 17 ਸਾਲ ਦੀ ਧੀ ਤੋਂ ਇਸ ਅੰਗ ਦਾ ਹਿੱਸਾ ਦਾਨ ਲੈ ਸਕਦਾ ਹੈ। ਇੰਦੌਰ ਦੇ ਪੇਂਡੂ ਖੇਤਰ ਵਿਚ ਖੇਤੀ-ਕਿਰਸਾਨੀ ਕਰਨ ਵਾਲੇ 42 ਸਾਲਾ ਸ਼ਿਵਨਾਰਾਇਣ ਬਾਥਮ ਨੇ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਗੁਹਾਰ ਲਾਈ ਸੀ ਕਿ ਉਸ ਦੀ 17 ਸਾਲਾ ਧੀ ਉਸ ਨੂੰ ਆਪਣਾ ਲੀਵਰ ਦਾ ਹਿੱਸਾ ਦਾਨ ਕਰਨ ਨੂੰ ਤਿਆਰ ਹੈ ਅਤੇ ਉਨ੍ਹਾਂ ਨੂੰ ਟ੍ਰਾਂਸਪਲਾਂਟ ਸਰਜਰੀ ਦੀ ਆਗਿਆ ਦਿੱਤੀ ਜਾਵੇ।
ਇਹ ਵੀ ਪੜ੍ਹੋੋ- ਲੱਖਾਂ ਰੁਪਏ ਖਰਚ ਕੇ ਚਾਵਾਂ ਨਾਲ ਪੁੱਤ ਭੇਜਿਆ ਸੀ ਕੈਨੇਡਾ, 7 ਦਿਨਾਂ ਮਗਰੋਂ ਹੀ ਪੁੱਤ ਦੀ ਮੌਤ ਦੀ ਖ਼ਬਰ ਨੇ ਪੁਆਏ ਵੈਣ
ਕੋਰਟ ਨੇ ਕਿਹਾ- ਸਾਵਧਾਨੀ ਨਾਲ ਜਲਦ ਤੋਂ ਜਲਦ ਕੀਤੀ ਜਾਵੇ ਸਰਜਰੀ
ਹਾਈ ਕੋਰਟ ਦੇ ਜਸਟਿਸ ਵਿਸ਼ਾਲ ਮਿਸ਼ਰਾ ਦੇ ਸਾਹਮਣੇ ਪਟੀਸ਼ਨ 'ਤੇ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਸੂਬਾ ਸਰਕਾਰ ਵਲੋਂ ਗਠਿਤ ਮੈਡੀਕਲ ਬੋਰਡ ਨੇ ਨਾਬਾਲਗ ਕੁੜੀ ਦੀ ਸਿਹਤ ਜਾਂਚ ਮਗਰੋਂ ਵੇਖਿਆ ਕਿ ਉਹ ਆਪਣੇ ਬੀਮਾਰ ਪਿਤਾ ਨੂੰ ਲੀਵਰ ਦਾ ਹਿੱਸਾ ਦਾਨ ਕਰ ਸਕਦੀ ਹੈ। ਕੋਰਟ ਨੇ ਮੈਡੀਕਲ ਬੋਰਡ ਦੀ ਇਸ ਰਿਪੋਰਟ ਦੇ ਮੱਦੇਨਜ਼ਰ ਬਾਥਮ ਦੀ ਪਟੀਸ਼ਨ ਮਨਜ਼ੂਰ ਕਰ ਲਈ। ਸਿੰਗਲ ਬੈਂਚ ਨੇ ਇਹ ਤਾਕੀਦ ਵੀ ਕੀਤੀ ਕਿ ਲੀਵਰ ਟ੍ਰਾਂਸਪਲਾਂਟ ਦੀ ਪ੍ਰਕਿਰਿਆ ਤਮਾਮ ਸਾਵਧਾਨੀਆਂ ਵਰਤਦੇ ਹੋਏ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।
ਇਹ ਵੀ ਪੜ੍ਹੋ- ਰਾਹੁਲ ਗਾਂਧੀ ਬੋਲੇ- ਸੰਸਦ 'ਚ NEET ਮੁੱਦੇ 'ਤੇ ਚਰਚਾ ਹੋਵੇ, ਪ੍ਰਧਾਨ ਮੰਤਰੀ ਵੀ ਲੈਣ ਹਿੱਸਾ
6 ਸਾਲ ਤੋਂ ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਪਿਤਾ
ਬਾਥਮ ਦੇ ਵਕੀਲ ਨਿਲੇਸ਼ ਮਨੋਰੇ ਨੇ ਦੱਸਿਆ ਕਿ ਪਿਛਲੇ 6 ਸਾਲ ਤੋਂ ਲੀਵਰ ਦੀ ਗੰਭੀਰ ਬੀਮਾਰੀ ਨਾਲ ਜੂਝ ਰਹੇ ਉਨ੍ਹਾਂ ਦੇ ਮੁਵਕਿੱਲ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਹਨ। ਮਨੋਰੇ ਨੇ ਦੱਸਿਆ ਕਿ ਮੁਵਕਿੱਲ ਦੀਆਂ 5 ਧੀਆਂ ਹਨ ਅਤੇ ਉਨ੍ਹਾਂ ਨੂੰ ਆਪਣੇ ਲੀਵਰ ਦਾ ਹਿੱਸਾ ਦਾਨ ਕਰਨ ਦੀ ਇੱਛਾ ਜਤਾਉਣ ਵਾਲੀ ਧੀ ਉਨ੍ਹਾਂ ਦੀ ਸਭ ਤੋਂ ਵੱਡੀ ਔਲਾਦ ਹੈ।
ਇਹ ਵੀ ਪੜ੍ਹੋ- ਦਿੱਲੀ ਏਅਰਪੋਰਟ ਹਾਦਸਾ; ਇਕ ਵਿਅਕਤੀ ਨੇ ਤੋੜਿਆ ਦਮ, ਦੁਪਹਿਰ 2 ਵਜੇ ਤੱਕ ਮੁਲਤਵੀ ਹੋਈਆਂ ਉਡਾਣਾਂ
ਪਿਤਾ ਨੇ ਕਿਹਾ- ਮੈਨੂੰ ਮੇਰੀ ਧੀ 'ਤੇ ਮਾਣ ਹੈ
ਪਿਤਾ ਨੇ ਕਿਹਾ ਕਿ ਸਭ ਤੋਂ ਵੱਡੀ ਧੀ ਪ੍ਰੀਤੀ 31 ਜੁਲਾਈ ਨੂੰ 18 ਸਾਲ ਦੀ ਹੋ ਜਾਵੇਗੀ। ਮਨੋਰੇ ਨੇ ਦੱਸਿਆ ਕਿ ਬਾਥਮ ਦੇ ਪਿਤਾ 80 ਸਾਲ ਦੇ ਹਨ, ਜਦਕਿ ਉਨ੍ਹਾਂ ਦੀ ਪਤਨੀ ਸ਼ੂਗਰ ਦੀ ਮਰੀਜ਼ ਹੈ। ਇਸ ਲਈ ਉਨ੍ਹਾਂ ਦੀ ਧੀ ਨੇ ਲੀਵਰ ਦਾ ਹਿੱਸਾ ਦਾਨ ਕਰਨ ਲਈ ਅੱਗੇ ਆਈ ਤਾਂ ਕਿ ਉਹ ਆਪਣੇ ਬੀਮਾਰ ਪਿਤਾ ਦੀ ਜਾਨ ਬਚਾ ਸਕੇ। ਬਾਥਮ ਨੇ ਕਿਹਾ ਕਿ ਮੈਨੂੰ ਮੇਰੀ ਧੀ 'ਤੇ ਮਾਣ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਰੋਧੀ ਧਿਰ ਦੇ ਨੇਤਾ ਖੜਗੇ ਨੇ ਕੁਰਸੀ ਦੇ ਸਾਹਮਣੇ ਆ ਕੇ ਤੋੜੀ ਪਰੰਪਰਾ : ਰਾਜ ਸਭਾ ਚੇਅਰਮੈਨ ਧਨਖੜ
NEXT STORY