ਸ਼ਿਵਪੁਰੀ (ਭਾਸ਼ਾ) : ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲ੍ਹੇ ’ਚ ਇਕ ਮੰਦਰ ਵਿਚ ਆਯੋਜਿਤ ਦਾਅਵਤ ਵਿਚ ਖਾਣਾ ਖਾਣ ਤੋਂ ਬਾਅਦ 170 ਲੋਕ ਬਿਮਾਰ ਹੋ ਗਏ। ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਪ੍ਰਭਾਵਿਤ ਲੋਕ ਮਾਮੋਨੀ ਕਲਾ ਗ੍ਰਾਮ ਪੰਚਾਇਤ ਦੇ ਵੱਖ-ਵੱਖ ਪਿੰਡਾਂ ਦੇ ਵਸਨੀਕ ਹਨ।
ਇਹ ਵੀ ਪੜ੍ਹੋ : ਨਿਤਿਨ ਗਡਕਰੀ ਦਾ ਵੱਡਾ ਬਿਆਨ, ਪੂਰੇ ਦੇਸ਼ 'ਚ ਲੱਗੇਗਾ ਇੱਕੋ ਜਿਹਾ ਟੋਲ ਟੈਕਸ
ਜ਼ਿਲ੍ਹਾ ਮੈਡੀਕਲ ਅਤੇ ਸਿਹਤ ਅਧਿਕਾਰੀ ਸੰਜੇ ਰਿਸ਼ੇਸ਼ਵਰ ਮੁਤਾਬਕ ਸ਼ਨੀਵਾਰ ਨੂੰ ਸ਼ਿਵਪੁਰੀ ਦੇ ਇਕ ਮੰਦਰ ਵਿਚ ਇਕ ਸਮੂਹਿਕ ਦਾਅਵਤ ਦਾ ਆਯੋਜਨ ਕੀਤਾ ਗਿਆ ਸੀ, ਜਿਸ ਵਿਚ ਵੱਖ-ਵੱਖ ਪਿੰਡਾਂ ਦੇ ਲੋਕ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਿੰਡ ਵਾਸੀ ਭੋਜਨ ’ਚ ਜ਼ਹਿਰ ਕਾਰਨ ਬਿਮਾਰ ਹੋਏ ਸਨ। ਸਿਹਤ ਅਧਿਕਾਰੀ ਮੁਤਾਬਕ ਬਿਮਾਰ ਲੋਕਾਂ ਨੂੰ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
21 ਸੂਬਿਆਂ 'ਚ ਭਾਰੀ ਮੀਂਹ ਅਤੇ ਧੁੰਦ ਦਾ ਅਲਰਟ ਜਾਰੀ
NEXT STORY