ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਮਵਾਰ ਨੂੰ ਅਯੁੱਧਿਆ ਪਹੁੰਚ ਕੇ ਹਨੂੰਮਾਨਗੜ੍ਹੀ ਅਤੇ ਰਾਮ ਲੱਲਾ ਦੇ ਦਰਸ਼ਨ ਕੀਤੇ ਅਤੇ ਖ਼ੁਸ਼ਹਾਲ ਉੱਤਰ ਪ੍ਰਦੇਸ਼ ਦੀ ਕਾਮਨਾ ਕੀਤੀ। ਸੋਮਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ਮੁਤਾਬਕ ਹਨੂੰਮਾਨਗੜ੍ਹੀ ਵਿਚ ਸੰਕਟ ਮੋਚਨ ਹਨੂੰਮਾਨ ਦੇ ਦਰਸ਼ਨ ਕਰ ਕੇ ਯੋਗੀ ਨੇ ਸੁਖੀ-ਸਿਹਤਮੰਦ ਉੱਤਰ ਪ੍ਰਦੇਸ਼ ਦੀ ਕਾਮਨਾ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਰਾਮ ਲੱਲਾ ਦੇ ਦਰਸ਼ਨ ਕੀਤੇ।

ਮੁੱਖ ਮੰਤਰੀ ਨੇ ਇਸ ਦੌਰਾਨ ਇੱਥੇ ਸ਼ਰਧਾਲੂਆਂ ਲਈ ਕੀਤੀਆਂ ਗਈਆਂ ਸਾਰੀਆਂ ਵਿਵਸਥਾਵਾਂ ਦਾ ਜਾਇਜ਼ਾ ਲਿਆ। ਯੋਗੀ ਗੋਰਖਪੁਰ ਵਿਚ ਆਪਣੇ ਗੁਰੂਆਂ ਨੂੰ ਸੀਸ ਨਿਵਾ ਕੇ ਦੁਪਹਿਰ ਸਮੇਂ ਅਯੁੱਧਿਆ ਪਹੁੰਚੇ। ਬਿਆਨ ਮੁਤਾਬਕ ਸੋਮਵਾਰ ਨੂੰ ਰਾਮ ਨਗਰੀ ਪਹੁੰਚਣ 'ਤੇ ਸਥਾਨਕ ਜਨਪ੍ਰਤੀਨਿਧੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਯੋਗੀ ਆਦਿਤਿਆਨਾਥ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਜਨਵਰੀ ਮਹੀਨੇ ਵਿਚ ਯੋਗੀ ਦਾ ਰਾਮ ਨਗਰੀ ਦਾ ਇਹ 6ਵਾਂ ਦੌਰਾ ਹੈ। 
ਮੁੱਖ ਮੰਤਰੀ ਨੇ ਸ਼੍ਰੀਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਅਧਿਕਾਰੀਆਂ ਤੋਂ ਮੰਦਰ ਕੰਪਲੈਕਸ ਵਿਚ ਵਿਵਸਥਾ ਬਾਰੇ ਨਾ ਸਿਰਫ਼ ਜਾਣਕਾਰੀ ਲਈ ਸਗੋਂ ਖ਼ੁਦ ਜ਼ਮੀਨੀ ਪੱਧਰ 'ਤੇ ਵਿਵਸਥਾ ਨੂੰ ਪਰਖਿਆ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਯੋਗੀ ਨੇ ਇਸ ਦੌਰਾਨ ਦਰਸ਼ਨ ਕਰਨ ਆਏ ਸ਼ਰਧਾਲੂਆਂ ਨਾਲ ਗੱਲਬਾਤ ਕਰ ਕੇ ਸੁਝਾਅ ਲਏ।

'ਸਿਮੀ' 'ਤੇ 5 ਸਾਲ ਲਈ ਲੱਗੀ ਪਾਬੰਦੀ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਆਦੇਸ਼
NEXT STORY