ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ 190 ਤੋਂ ਜ਼ਿਆਦਾ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਹਨ, ਜਿੱਥੇ ਪਿਛਲੇ 4 ਦਿਨਾਂ 'ਚ ਲਗਾਤਾਰ ਮੀਂਹ ਨੇ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਨੂੰ ਪ੍ਰਭਾਵਿਤ ਕੀਤਾ ਹੈ। ਇੱਥੋਂ ਤੱਕ ਕਿ ਸਥਾਨਕ ਮੌਸਮ ਵਿਭਾਗ ਨੇ 7 ਅਗਸਤ ਤੱਕ ਮੋਹਲੇਧਾਰ ਦਾ 'ਯੈਲੋ ਅਲਰਟ' ਜਾਰੀ ਕੀਤਾ ਹੈ। ਸੂਬਾਈ ਐਮਰਜੈਂਸੀ ਪਰਿਚਾਲਨ ਕੇਂਦਰ ਵਲੋਂ ਸ਼ਨੀਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਸੂਬੇ 'ਚ ਵਾਹਨਾਂ ਦੀ ਆਵਾਜਾਈ ਲਈ ਬੰਦ ਕੀਤੀਆਂ ਗਈਆਂ 191 ਸੜਕਾਂ ਵਿਚੋਂ ਮੰਡੀ 'ਚ 79, ਕੁੱਲੂ 'ਚ 38, ਚੰਬਾ 'ਚ 35 ਅਤੇ ਸ਼ਿਮਲਾ 'ਚ 30, ਕਾਂਗੜਾ 'ਚ 5 ਅਤੇ ਕਿਨੌਰ ਅਤੇ ਲਾਹੌਲ-ਸਪੀਤੀ ਜ਼ਿਲ੍ਹਿਆਂ 'ਚ ਦੋ-ਦੋ ਸੜਕਾਂ ਹਨ।
ਕੇਂਦਰ ਨੇ ਕਿਹਾ ਕਿ ਸੂਬੇ ਵਿਚ ਹੁਣ ਤੱਕ 294 ਟਰਾਂਸਫਾਰਮਰ ਅਤੇ 120 ਜਲ ਸਪਲਾਈ ਸਕੀਮਾਂ ਵਿਚ ਰੁਕਾਵਟ ਪੈਦਾ ਹੋਈ ਹੈ। ਹਿਮਾਚਲ ਰੋਡਜ਼ ਟਰਾਂਸਪੋਰਟ ਕਾਰਪੋਰੇਸ਼ਨ (HRTC) ਦੇ ਮੈਨੇਜਿੰਗ ਡਾਇਰੈਕਟਰ ਰੋਹਨ ਚੰਦ ਠਾਕੁਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ HRTC ਨੇ ਕੁੱਲ 3,612 ਰੂਟਾਂ 'ਚੋਂ 82 'ਤੇ ਬੱਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਹੈ।
ਸੂਬੇ ਦੇ ਕੁਝ ਹਿੱਸਿਆਂ 'ਚ ਦਰਮਿਆਨੀ ਤੋਂ ਭਾਰੀ ਮੀਂਹ ਜਾਰੀ ਰਿਹਾ। ਸ਼ੁੱਕਰਵਾਰ ਸ਼ਾਮ ਤੋਂ ਜੋਗਿੰਦਰਨਗਰ 'ਚ ਸਭ ਤੋਂ ਵੱਧ 85 ਮਿਲੀਮੀਟਰ ਮੀਂਹ ਪਿਆ। ਇਸ ਤੋਂ ਬਾਅਦ ਗੋਹਰ (80 ਮਿਲੀਮੀਟਰ), ਸ਼ਿਲਾਰੂ (76.4 ਮਿ.ਮੀ.), ਪਾਊਂਟ ਸਾਹਿਬ (67.2), ਪਾਲਮਪੁਰ (57.2 ਮਿਲੀਮੀਟਰ) ਧਰਮਸ਼ਾਲਾ 'ਚ (55.6 ਮਿਲੀਮੀਟਰ) ਮੀਂਹ ਦਰਜ ਕੀਤਾ ਗਿਆ। ਅਧਿਕਾਰੀਆਂ ਮੁਤਾਬਕ 27 ਜੂਨ ਤੋਂ ਮਾਨਸੂਨ ਦੀ ਸ਼ੁਰੂਆਤ ਤੋਂ ਲੈ ਕੇ 1 ਅਗਸਤ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਨੇ 77 ਲੋਕਾਂ ਦੀ ਜਾਨ ਲੈ ਲਈ ਹੈ ਅਤੇ ਸੂਬੇ ਨੂੰ 655 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਰਾਜਸਥਾਨ 'ਚ ਪਿਛਲੇ 24 ਘੰਟਿਆਂ 'ਚ ਕਈ ਥਾਵਾਂ 'ਤੇ ਪਿਆ ਭਾਰੀ ਮੀਂਹ, ਅਜੇ ਹੋਰ ਪੈਣ ਦੀ ਸੰਭਾਵਨਾ
NEXT STORY