ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਨੇ ਸ਼ੁੱਕਰਵਾਰ ਨੂੰ 1984 ਦੇ ਸਿੱਖ ਦੰਗਿਆਂ ਦੇ ਪੀੜਤਾਂ ਲਈ ਮਲਟੀ ਟਾਸਕਿੰਗ ਸਟਾਫ (ਐੱਮਟੀਐੱਸ) ਦੇ ਅਹੁਦੇ 'ਤੇ ਭਰਤੀ ਲਈ ਯੋਗਤਾ 'ਚ ਢਿੱਲ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਰਾਜ ਨਿਵਾਸ ਵੱਲੋਂ ਜਾਰੀ ਬਿਆਨ 'ਚ ਦਿੱਤੀ ਗਈ। ਇਸ ਵਿਚ ਕਿਹਾ ਗਿਆ ਹੈ ਕਿ ਲੈਫਟੀਨੈਂਟ ਗਵਰਨਰ (ਐੱਲਜੀ) ਦੀ ਮਨਜ਼ੂਰੀ ਨਾਲ, ਐੱਮਟੀਐੱਸ ਦੇ ਅਹੁਦੇ ਲਈ ਘੱਟੋ-ਘੱਟ ਵਿਦਿਅਕ ਯੋਗਤਾ ਨੂੰ ਦਸਵੀਂ ਜਮਾਤ ਤੋਂ ਘਟਾ ਕੇ ਅੱਠਵੀਂ ਜਮਾਤ ਕਰ ਦਿੱਤੀ ਗਈ ਹੈ, ਜਿਸ ਨਾਲ ਵੱਡੀ ਗਿਣਤੀ ਵਿਚ ਉਮੀਦਵਾਰ ਨੌਕਰੀ ਲਈ ਯੋਗ ਹੋ ਜਾਣਗੇ। ਅਧਿਕਾਰੀਆਂ ਮੁਤਾਬਕ ਦਹਾਕਿਆਂ ਤੋਂ ਪੈਂਡਿੰਗ ਪਏ ਇਸ ਫੈਸਲੇ ਨਾਲ ਉਮੀਦਵਾਰਾਂ ਦੇ ਵੱਡੇ ਸਮੂਹ ਨੂੰ ਇਸ ਅਹੁਦੇ ਲਈ ਯੋਗ ਬਣਾ ਕੇ ਉਨ੍ਹਾਂ ਨੂੰ ਰੁਜ਼ਗਾਰ ਪਾਉਣ 'ਚ ਸਮਰੱਥ ਬਣਾਏਗਾ। ਇਸ ਵਿਚ ਕਿਹਾ ਗਿਆ ਹੈ ਕਿ ਸਕਸੈਨਾ ਨੇ ਸਬੰਧਤ ਵਿਭਾਗਾਂ ਨੂੰ ਮਨੁੱਖੀ ਆਧਾਰ 'ਤੇ ਮ੍ਰਿਤਕ ਜਾਂ ਬਜ਼ੁਰਗ ਬਿਨੈਕਾਰਾਂ ਦੇ ਬੱਚਿਆਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵੀ ਨਿਰਦੇਸ਼ ਦਿੱਤਾ ਹੈ। ਐੱਲ.ਜੀ. ਨੇ ਮਾਲ ਵਿਭਾਗ ਦੁਆਰਾ ਪਛਾਣੇ ਗਏ ਬਾਕੀ ਬਿਨੈਕਾਰਾਂ ਲਈ ਐੱਮਟੀਐੱਸ ਦੇ ਅਹੁਦੇ ਲਈ ਲੋੜੀਂਦੀ ਵਿਦਿਅਕ ਯੋਗਤਾ ਵਿੱਚ ਪੂਰੀ ਛੋਟ ਦੇਣ ਦੇ ਨਿਰਦੇਸ਼ ਦਿੱਤੇ ਹਨ।
ਇਹ ਵੀ ਪੜ੍ਹੋ : ਘਰ ਦੇ ਬਾਹਰ ਦੀਵਾਲੀ ਮਨਾ ਰਹੇ ਚਾਚੇ-ਭਤੀਜੇ ਨੂੰ ਗੋਲੀਆਂ ਨਾਲ ਭੁੰਨਿਆ, ਪਹਿਲਾਂ ਛੂਹੇ ਪੈਰ
ਰਾਜ ਨਿਵਾਸ ਨੇ ਕਿਹਾ ਕਿ ਅਜਿਹੇ ਮਾਮਲੇ 'ਚ ਜਿੱਥੇ ਬਿਨੈਕਾਰਾਂ ਦੀ ਮੌਤ ਹੋ ਗਈ ਹੈ ਜਾਂ ਉਮਰ 'ਚ ਛੋਟ ਦੇ ਬਾਵਜੂਦ ਰੁਜ਼ਗਾਰ ਲਈ ਉਮਰ ਹੱਦ ਪਾਰ ਕਰ ਗਈ ਹੈ, ਵਿਭਾਗ ਉਨ੍ਹਾਂ ਦੇ ਬੱਚਿਆਂ 'ਚੋਂ ਇਕ ਨੂੰ ਰੁਜ਼ਗਾਰ ਦੇਣ ਲਈ ਅਰਜ਼ੀ 'ਤੇ ਕਾਰਵਾਈ ਕਰੇਗਾ। ਇਸ 'ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ ਉਨ੍ਹਾਂ ਮਾਮਲਿਆਂ ਦੀ ਵਿਆਪਕ ਸਮੀਖਿਆ ਤੋਂ ਬਾਅਦ ਆਇਆ ਹੈ, ਜਿਸ 'ਚ ਪਤਾ ਲੱਗਾ ਹੈ ਕਿ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੇ ਬਾਵਜੂਦ ਕਈ ਬਿਨੈਕਾਰਾਂ ਨੂੰ ਰੁਜ਼ਗਾਰ ਤੋਂ ਵਾਂਝੇ ਕਰ ਦਿੱਤਾ ਗਿਆ ਸੀ। ਇਸ 'ਚ ਕਿਹਾ ਗਿਆ ਹੈ ਕਿ ਵੱਖ-ਵੱਖ ਸਮੂਹਾਂ, ਜਨ ਪ੍ਰਤੀਨਿਧੀਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਅਤੇ ਪੀੜਤਾਂ ਲਈ ਇਕ ਵਫ਼ਦ ਨੇ ਉੱਪ ਰਾਜਪਾਲ ਨਾਲ ਮੁਲਾਕਾਤ ਕੀਤੀ ਸੀ ਅਤੇ ਸਾਰੇ ਯੋਗ ਬਿਨੈਕਾਰਾਂ 'ਤੇ ਵਿਚਾਰ ਕਰਨ ਦੀ ਅਪੀਲ ਕੀਤੀ ਸੀ, ਜਿਸ 'ਚ ਉਹ ਲੋਕ ਵੀ ਸ਼ਾਮਲ ਹਨ ਜੋ ਬਜ਼ੁਰਗ ਹੋ ਚੁੱਕੇ ਹਨ ਜਾਂ ਜਿਨ੍ਹਾਂ ਦਾ ਦਿਹਾਂਤ ਹੋ ਚੁੱਕਿਆ ਹੈ। ਇਸ ਤੋਂ ਬਾਅਦ ਸਕਸੈਨਾ ਨੇ ਸੰਬੰਧਤ ਵਿਭਾਗਾਂ ਨੂੰ ਇਸ ਮੁੱਦੇ ਨੂੰ ਹਮਦਰਦੀ ਨਾਲ ਦੇਖਣ ਅਤੇ ਅੱਗੇ ਦਾ ਰਸਤਾ ਸੁਝਾਉਣ ਦਾ ਨਿਰਦੇਸ਼ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗਧਾ ਮੇਲਾ ਬਣਿਆ ਚਰਚਾ ਦਾ ਵਿਸ਼ਾ, 1 ਲੱਖ 85 ਹਜ਼ਾਰ 'ਚ ਵਿਕਿਆ 'ਸਲਮਾਨ'
NEXT STORY