ਵਾਸ਼ਿੰਗਟਨ - ਕੋਰੋਨਾ ਮਹਾਮਾਰੀ ਕਾਰਣ ਬੀਤੇ ਸਾਲ 1990 ਦੇ ਦਹਾਕੇ ਤੋਂ ਬਾਅਦ ਪਹਿਲੀ ਵਾਰ ਦੁਨੀਆ ਭਰ ਦੇ ਮਿਡਲ ਕਲਾਸ ਦੇ ਲੋਕਾਂ ਦੀ ਗਿਣਤੀ ਘਟੀ ਹੈ। ਵਿਕਾਸਸ਼ੀਲ ਦੇਸ਼ਾਂ ਦੇ ਲਗਭਗ 2 ਤਿਹਾਈ ਪਰਿਵਾਰਾਂ ਨੇ ਮੰਨਿਆ ਹੈ ਕਿ ਉਨ੍ਹਾਂ ਨੂੰ ਆਮਦਨੀ ਵਿਚ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
'ਪਿਊ ਰਿਸਰਚ ਸੈਂਟਰ' ਦੇ ਖੋਜਕਾਰਾਂ ਨੇ ਪਾਇਆ ਕਿ ਪਿਛਲੇ ਸਾਲ ਅਜਿਹੇ ਲੋਕ ਜਿਨ੍ਹਾਂ ਦੀ ਰੋਜ਼ਾਨਾ ਦੀ ਆਮਦਨ 10 ਤੋਂ 50 ਡਾਲਰ (ਕਰੀਬ 750 ਤੋਂ 3600 ਰੁਪਏ) ਸੀ, ਉਨ੍ਹਾਂ ਦੀ ਗਿਣਤੀ 9 ਕਰੋੜ ਤੋਂ ਘੱਟ ਕੇ 250 ਕਰੋੜ ਦੇ ਲਗਭਗ ਰਹਿ ਗਈ। ਰਿਸਰਚ ਮੁਤਾਬਕ ਅਜਿਹੇ ਲੋਕ ਜਿਨ੍ਹਾਂ ਦੀ ਰੋਜ਼ਾਨਾ ਦੀ ਆਮਦਨ 2 ਡਾਲਰ (ਕਰੀਬ 140 ਰੁਪਏ) ਤੋਂ ਘੱਟ ਸੀ ਉਨ੍ਹਾਂ ਦੀ ਗਿਣਤੀ 13.1 ਕਰੋੜ ਵਧ ਗਈ।
ਉਥੇ ਅਜਿਹੇ ਲੋਕ ਜਿਨ੍ਹਾਂ ਦੀ ਰੋਜ਼ਾਨਾ ਦੀ ਆਮਦਨ 50 ਡਾਲਰ (3600 ਰੁਪਏ ਜਾਂ ਇਸ ਤੋਂ ਵੱਧ) ਸੀ ਅਜਿਹੇ 6.2 ਕਰੋੜ ਲੋਕ ਮਿਡਲ ਕਲਾਸ ਦੀ ਸ਼੍ਰੇਣੀ ਵਿਚ ਆ ਗਏ। ਇਸ ਦਾ ਇਕ ਭਾਵ ਇਹ ਵੀ ਹੈ ਕਿ ਦੁਨੀਆ ਭਰ ਵਿਚ ਮਿਡਲ ਕਲਾਸ ਦੇ ਕੁਲ 15 ਕਰੋੜ ਲੋਕ ਕੋਰੋਨਾ ਮਹਾਮਾਰੀ ਕਾਰਣ ਪ੍ਰਭਾਵਿਤ ਹੋਏ। ਇਹ ਅੰਕੜਾ ਫਰਾਂਸ ਅਤੇ ਜਰਮਨੀ ਦੀ ਕੁਲ ਆਬਾਦੀ ਤੋਂ ਵੀ ਵਧ ਹੈ। ਅਧਿਐਨ ਦੇ ਲੇਖਕ ਰਾਕੇਸ਼ ਕੋਚਰ ਕਹਿੰਦੇ ਹਨ ਕਿ ਆਧੁਨਿਕ ਇਤਿਹਾਸ ਵਿਚ ਇਸ ਤਰ੍ਹਾਂ ਦੀਆਂ ਉਦਾਹਰਣ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ ਜਦ ਗਲੋਬਲ ਅਰਥ ਵਿਵਸਥਾ ਵਿਚ ਇੰਨੀ ਗਿਰਾਵਟ ਆਈ ਹੋਵੇ।
ਦੁਨੀਆਭਰ 'ਚ ਵਟਸਐਪ ਅਤੇ ਇੰਸਟਾਗ੍ਰਾਮ ਹੋਇਆ ਡਾਉਨ
NEXT STORY