ਨਵੀਂ ਦਿੱਲੀ- ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ 2,084 ਹੋਰ ਲੋਕਾਂ ਦੇ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਣ ਦੇ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 85 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਦੌਰਾਨ ਰਾਜਧਾਨੀ 'ਚ ਹੁਣ ਤੱਕ 2,680 ਲੋਕਾਂ ਦੀ ਇਸ ਮਹਾਮਾਰੀ ਨਾਲ ਮੌਤ ਹੋ ਚੁੱਕੀ ਹੈ। ਦਿੱਲੀ ਸਿਹਤ ਵਿਭਾਗ ਵਲੋਂ ਜਾਰੀ ਬੁਲੇਟਿਨ ਦੇ ਅਨੁਸਾਰ ਸੋਮਵਾਰ ਨੂੰ ਮਨਾਹੀ ਵਾਲੇ ਖੇਤਰ ਦੀ ਗਿਣਤੀ ਵੀ ਵੱਧ ਕੇ 435 ਹੋ ਗਈ ਹੈ। ਜ਼ਿਕਰਯੋਗ ਹੈ ਕਿ 23 ਜੂਨ ਨੂੰ ਦਿੱਲੀ 'ਚ ਇਕ ਦਿਨ 'ਚ ਸਭ ਤੋਂ ਜ਼ਿਆਦਾ 3,947 ਨਵੇਂ ਮਾਮਲੇ ਸਾਹਮਣੇ ਆਏ ਸਨ। ਬੁਲੇਟਿਨ ਦੇ ਅਨੁਸਾਰ ਪਿਛਲੇ 24 ਘੰਟਿਆਂ 'ਚ 57 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ 2,680 ਲੋਕਾਂ ਨੇ ਇਸ ਮਹਾਮਾਰੀ 'ਚ ਜਾਨ ਗੁਆਈ ਹੈ ਜਦਕਿ ਕੁੱਲ ਪਾਜ਼ੇਟਿਵ ਦੀ ਗਿਣਤੀ 85,161 ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਦਿੱਲੀ 'ਚ 26,246 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜਦਕਿ 56,235 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਦਿੱਲੀ 'ਚ 16329 ਮਰੀਜ਼ ਅਲੱਗ ਹਨ। ਦਿੱਲੀ 'ਚ ਹੁਣ ਤੱਕ 5,14,573 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਸੋਮਵਾਰ ਨੂੰ 9,619 ਦੀ ਆਰਟੀ-ਪੀ. ਸੀ. ਆਰ. ਜਾਂਚ ਤੇ 6538 ਨਮੂਨਿਆਂ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਗਈ।
ਮੁਰੈਨਾ 'ਚ ਮਿਲੇ 56 ਨਵੇਂ ਮਾਮਲੇ, ਤਿੰਨ ਦਿਨ ਲਈ ਕਰਫਿਊ
NEXT STORY