ਊਧਮਪੁਰ-ਊਧਮਪੁਰ ਜ਼ਿਲੇ ਦੇ ਡੂਡੂ ਨਾਲ ਲੱਗਦੇ ਕਿਰਚੀ ਪਿੰਡ ਵਿਚ ਰਾਤ 10 ਵਜੇ ਦੇ ਕਰੀਬ 2 ਤੋਂ 3 ਅੱਤਵਾਦੀ ਉਥੋਂ ਦੇ ਨਿਵਾਸੀ ਰਮੇਸ਼ ਕੁਮਾਰ ਦੇ ਘਰ ਵਿਚ ਵੜ ਗਏ। ਉਨ੍ਹਾਂ ਨੇ ਪਹਿਲਾਂ ਪਰਿਵਾਰ ਦੇ ਫੋਨ ਜ਼ਬਤ ਕੀਤੇ ਅਤੇ ਉਨ੍ਹਾਂ ਨੂੰ ਖਾਣਾ ਤਿਆਰ ਕਰਨ ਲਈ ਕਿਹਾ। ਇਸ ਤੋਂ ਬਾਅਦ ਅੱਤਵਾਦੀ ਖਾਣਾ ਅਤੇ ਲੱਗਭਗ 10,000 ਰੁਪਏ ਨਕਦ ਲੈ ਕੇ ਫਰਾਰ ਹੋ ਗਏ।
ਇਸ ਤੋਂ ਬਾਅਦ ਘਰ ਵਾਲਿਆਂ ਨੇ ਤੁਰੰਤ ਪੁਲਸ ਨੂੰ ਸੂਚਨਾ ਦਿੱਤੀ ਜਿਸ ’ਤੇ ਪੁਲਸ ਅਤੇ ਸੁਰੱਖਿਆ ਫੋਰਸ ਦੇ ਜਵਾਨ ਮੌਕੇ ’ਤੇ ਪਹੁੰਚ ਗਏ ਅਤੇ ਖੇਤਰ ਨੂੰ ਘੇਰ ਕੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਇਸ ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਇਲਾਕੇ ਵਿਚ ਪਹਿਲਾਂ ਵੀ ਅੱਤਵਾਦੀ ਗਤੀਵਿਧੀਆਂ ਅਕਸਰ ਵੇਖੀਆਂ ਜਾਂਦੀਆਂ ਰਹੀਆਂ ਹਨ।
ਮੁੰਬਈ ਦੇ ਕਾਰੋਬਾਰੀ ਨੂੰ ਡਿਜੀਟਲ ਅਰੈਸਟ ਕਰ ਕੇ 58 ਕਰੋੜ ਰੁਪਏ ਠੱਗੇ
NEXT STORY