ਲਖਨਊ- ਅਯੁੱਧਿਆ ਦੇ ਰਾਮ ਮੰਦਰ, ਯੂ. ਪੀ. ਦੇ ਸੀ. ਐੱਮ. ਯੋਗੀ ਆਦਿੱਤਿਆਨਾਥ ਸਮੇਤ ਐੱਸ. ਟੀ. ਐੱਫ. ਚੀਫ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮਾਂ ਦੇ ਨਾਂ ਤਾਹਰ ਸਿੰਘ ਅਤੇ ਓਮ ਪ੍ਰਕਾਸ਼ ਮਿਸ਼ਰ ਦੱਸੇ ਗਏ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਜ਼ੁਬੈਰ ਨਾਂ ਨਾਲ ਫਰਜ਼ੀ ਈ-ਮੇਲ ਆਈ. ਡੀ. ਬਣਾ ਕੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।
ਇਹ ਵੀ ਪੜ੍ਹੋ- ਰਾਮ ਮੰਦਰ ਤੇ ਯੋਗੀ ਅਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਇਸੇ ਮਹੀਨੇ ਹੋਣ ਜਾ ਰਹੀ ਪ੍ਰਾਣ ਪ੍ਰਤੀਸ਼ਠਾ
ਜ਼ੁਬੇਰ ਨਾਂ ਨਾਲ ਬਣਾਏ ਸਨ ਫਰਜ਼ੀ ਈ-ਮੇਲ
ਬੀਤੇ ਸਾਲ 27 ਦਸੰਬਰ ਨੂੰ ਡੀ. ਜੀ. ਪੀ. ਹੈੱਡਕੁਆਰਟਰ ਵੱਲੋਂ ਸੂਚਨਾ ਦਿੱਤੀ ਗਈ ਸੀ ਕਿ ਇਕ ਆਈ. ਡੀ. ਤੋਂ ਕੀਤੇ ਗਏ ਟਵੀਟ ’ਚ ਲਿਖਿਆ ਗਿਆ ਕਿ ਆਈ. ਐੱਸ. ਆਈ. ਨਾਲ ਜੁੜੇ ਜ਼ੁਬੈਰ ਖਾਨ ਨਾਂ ਦੇ ਨੌਜਵਾਨ ਨੇ ਮੇਲ ਭੇਜੀ ਹੈ। ਈ-ਮੇਲ ’ਚ ਸੀ. ਐੱਮ. ਯੋਗੀ, ਐੱਸ. ਟੀ. ਐੱਫ. ਦੇ ਮੁਖੀ ਅਮਿਤਾਭ ਯਸ਼, ਭਾਰਤੀ ਕਿਸਾਨ ਮੰਚ ਦੇ ਦੇਵੇਂਦਰ ਨਾਥ ਤਿਵਾੜੀ ਸਮੇਤ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਐੱਸ. ਟੀ. ਐੱਫ. ਟੀਮ ਨੇ ਇਸ ਸਬੰਧ ’ਚ ਗੋਂਡਾ ਦੇ ਧਨੇਪੁਰੂ ਦੇ ਰਹਿਣ ਵਾਲੇ ਤਾਹਰ ਸਿੰਘ ਅਤੇ ਕਟੜਾ ਬਮਡੇਰਾ ਦੇ ਓਮ ਪ੍ਰਕਾਸ਼ ਮਿਸ਼ਰਾ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਨੂੰ ਲਖਨਊ ਦੇ ਵਿਭੂਤੀਖੰਡ ਇਲਾਕੇ ’ਚੋਂ ਫੜਿਆ ਗਿਆ।
ਇਹ ਵੀ ਪੜ੍ਹੋ- ਠੰਡ ਦਾ ਕਹਿਰ ਜਾਰੀ; ਸਕੂਲਾਂ 'ਚ ਫਿਰ ਤੋਂ ਹੋਇਆ ਛੁੱਟੀਆਂ ਦਾ ਐਲਾਨ, ਸਮਾਂ ਵੀ ਬਦਲਿਆ
ਦੋਹਾਂ ਮੁਲਜ਼ਮਾਂ - ਤਾਹਰ ਸਿੰਘ ਅਤੇ ਓਮ ਪ੍ਰਕਾਸ਼ ਮਿਸ਼ਰਾ, ਗੋਂਡਾ ਜ਼ਿਲੇ ਦੇ ਨਿਵਾਸੀ, ਨੇ ਕਥਿਤ ਤੌਰ 'ਤੇ ਧਮਕੀ ਭਰੇ ਸੰਦੇਸ਼ ਭੇਜਣ ਲਈ ਆਲਮ ਅੰਸਾਰੀ ਅਤੇ ਜ਼ੁਬੈਰ ਖਾਨ ਦੇ ਨਾਮ 'ਤੇ ਜਾਅਲੀ ਈਮੇਲ ਆਈਡੀ ਬਣਾਈ ਸੀ। ਐਸਟੀਐਫ ਮੁਤਾਬਕ ਦੋਵਾਂ ਮੁਲਜ਼ਮਾਂ ਨੇ ਅਜਿਹਾ ਉਸੇ ਦੇਵੇਂਦਰ ਤਿਵਾਰੀ ਦੇ ਨਿਰਦੇਸ਼ਾਂ ’ਤੇ ਕੀਤਾ, ਜਿਸ ਦਾ ਨਾਂ ਵੀ ਇਸ ਫਰਜ਼ੀ ਧਮਕੀ ਵਿੱਚ ਦਰਜ ਸੀ। ਇਸ ਨਾਲ ਕਥਿਤ ਤੌਰ 'ਤੇ ਦੇਵੇਂਦਰ ਤਿਵਾੜੀ ਨੂੰ 'ਸਿਆਸੀ ਲਾਭ' ਹਾਸਲ ਕਰਨ 'ਚ ਮਦਦ ਮਿਲਦੀ।
ਇਹ ਵੀ ਪੜ੍ਹੋ- ਜੇਲ੍ਹ 'ਚ ਬੰਦ ਸੰਜੇ ਸਿੰਘ ਦੀਆਂ ਮੁਸ਼ਕਲਾਂ ਹੋਰ ਵਧੀਆਂ, ਦੇਣਾ ਹੋਵੇਗਾ 1 ਲੱਖ ਰੁਪਏ ਦਾ ਮੁਆਵਜ਼ਾ
ਦੇਵੇਂਦਰ ਤਿਵਾੜੀ ਨੇ ਦਾਅਵਾ ਕੀਤਾ ਸੀ ਕਿ ਈ-ਮੇਲ ਭੇਜਣ ਵਾਲੇ ਨੇ ਖ਼ੁਦ ਨੂੰ ਪਾਕਿਸਤਾਨੀ ਖੁਫੀਆ ਏਜੰਸੀ ISI ਏਜੰਟ ਦੱਸਿਆ ਸੀ। ਇਸ ਈ-ਮੇਲ ਮਗਰੋਂ ਪੁਲਸ ਅਤੇ ਹੋਰ ਜਾਂਚ ਏਜੰਸੀਆਂ ਹਰਕਤ ਵਿਚ ਆਈਆਂ ਸਨ। ਹੁਣ ਇਸ ਮਾਮਲੇ ਵਿਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੇ ਚਲਾਇਆ ਮੋਟਰਸਾਈਕਲ ਤਾਂ ਜੇਲ੍ਹ ਜਾਣਗੇ ਮਾਪੇ! ਜਾਰੀ ਹੋਈਆਂ ਸਖ਼ਤ ਹਦਾਇਤਾਂ (ਵੀਡੀਓ)
NEXT STORY