ਸ਼੍ਰੀਨਗਰ (ਅਰੀਜ) - ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੇ ਨੌਗਾਮ ਇਲਾਕੇ ’ਚ ਭਾਜਪਾ ਨੇਤਾ ਦੇ ਘਰ ’ਤੇ ਹੋਏ ਅੱਤਵਾਦੀ ਹਮਲੇ ਦੇ ਮਾਮਲੇ ’ਚ ਪੁਲਸ ਨੇ ਬਡਗਾਮ ਤੋਂ 2 ਲੜਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦਾ ਲਿੰਕ ਅੱਤਵਾਦੀਆਂ ਦੇ ਨਾਲ ਦੱਸਿਆ ਗਿਆ ਹੈ। ਦੋਵਾਂ ਨੇ ਹਮਲੇ ’ਚ ਅੱਤਵਾਦੀਆਂ ਦੀ ਸਹਾਇਤਾ ਕੀਤੀ ਸੀ। ਇਸ ਹਮਲੇ ’ਚ ਇਕ ਪੁਲਸ ਮੁਲਾਜ਼ਮ ਸ਼ਹੀਦ ਹੋ ਗਿਆ ਸੀ। ਹਮਲੇ ’ਚ ਸ਼ਾਮਲ 2 ਅੱਤਵਾਦੀਆਂ ਸਮੇਤ 3 ਅੱਤਵਾਦੀਆਂ ਨੂੰ ਸੁਰੱਖਿਆ ਬਲਾਂ ਨੇ ਢੇਰ ਕਰ ਦਿੱਤਾ ਸੀ।
ਉਥੇ ਹੀ ਮੱਧ ਕਸ਼ਮੀਰ ਦੇ ਸ਼੍ਰੀਨਗਰ ਜ਼ਿਲੇ ਦੇ ਖਾਨਿਆਰ ਇਲਾਕੇ ’ਚ ਪੁਲਸ ਨੇ ਇਕ ਆਈ. ਈ. ਡੀ. ਬਰਾਮਦ ਕੀਤੀ। ਇਸ ਤੋਂ ਤੁਰੰਤ ਬਾਅਦ ਇਕ ਐਂਟੀ ਬੰਬ ਸਕੁਐਡ ਮੌਕੇ ’ਤੇ ਪੁੱਜਾ ਅਤੇ ਆਈ. ਈ. ਡੀ. ਨੂੰ ਡਿਫਿਊਜ਼ ਕਰ ਦਿੱਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਮਹਿਲਾ ਕਾਂਸਟੇਬਲ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਫਲੋਦੀ ਜੇਲ੍ਹ ਤੋਂ 16 ਕੈਦੀ ਫ਼ਰਾਰ, ਮਚੀ ਭਾਜੜ
NEXT STORY