ਅੰਬਾਲਾ — ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਸੋਮਵਾਰ ਨੂੰ ਦੁਪਹਿਰ ਸਵਾ ਇਕ ਵਜੇ ਸ੍ਰੀ ਗੁਰੂ ਰਵਿਦਾਸ ਮੰਦਿਰ 'ਚ ਨਿਸ਼ਾਨ ਸਾਹਿਬ ਦਾ ਚੋਲਾ ਬਦਲਦੇ ਸਮੇਂ ਕਰੰਟ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਹ ਹਾਦਸਾ ਬਨੂੜ ਤੋਂ ਤੇਪਲਾ ਦੇ ਬਾਬਾ ਬੰਦਾ ਸਿੰਘ ਬਹਾਦਰ ਮਾਰਗ 'ਤੇ ਪੈਂਦੇ ਪਿੰਡ ਰਾਮਨਗਰ ਸੈਨੀਆਂ 'ਚ ਹੋਇਆ।
ਪਿੰਡ ਰਾਮਨਗਰ ਸੈਨੀਆਂ ਦੇ ਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਦੇ ਸਮੇਂ ਪਿੰਡ ਦੇ ਰਵਿਦਾਸੀਆ ਭਾਈਚਾਰੇ ਵਲੋਂ ਸ਼੍ਰੀ ਗੁਰੂ ਰਵਿਦਾਸ ਮੰਦਿਰ 'ਚ ਨਿਸ਼ਾਨ ਸਾਹਿਬ ਬਦਲਿਆ ਜਾ ਰਿਹਾ ਸੀ। ਅਚਾਨਕ ਨਿਸ਼ਾਨ ਸਾਹਿਬ ਨੂੰ ਸਪੋਰਟ ਦੇਣ ਲਈ ਬੰਨ੍ਹੀ ਗਈ ਤਾਰ ਟੁੱਟ ਕੇ ਕੋਲੋਂ ਲੰਘ ਰਹੀ ਹਾਈਵੋਲਟੇਜ ਤਾਰਾਂ ਨਾਲ ਟਕਰਾ ਗਈ। ਇਸ ਕਾਰਨ ਕਰੰਟ ਲੱਗਣ ਨਾਲ ਕੁਲਵੰਤ ਸਿੰਘ(40) ਅਤੇ ਜਗਤਾਰ ਸਿੰਘ(40) ਸਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੇ ਨਾਲ ਹੀ ਰਾਜਕੁਮਾਰ ਅਤੇ ਅਵਤਾਰ ਸਿੰਘ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਅੰਬਾਰਾ ਦੇ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸ਼ੰਭੂ ਕੁਲਵਿੰਦਰ ਸਿੰਘ ਪੁਲਸ ਟੀਮ ਸਮੇਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਰਾਜਪੁਰਾ ਦੇ ਸਿਵਿਲ ਹਸਪਤਾਲ 'ਚ ਰਖਵਾ ਦਿੱਤਾ ਗਿਆ ਹੈ।
ਰਾਜੀਵ ਗਾਂਧੀ ਨੇ 1984 ਸਿੱਖ ਦੰਗਿਆਂ ਦੀ ਕੀਤੀ ਦੇਖਰੇਖ- ਸੁਖਬੀਰ ਬਾਦਲ
NEXT STORY