ਮੋਤੀਹਾਰੀ (ਏਜੰਸੀ)- ਬਿਹਾਰ ਦੇ ਪੂਰਬੀ ਜ਼ਿਲ੍ਹਾ ਚੰਪਾਰਨ ਦੀ ਪੁਲਸ ਨੇ ਸੋਮਵਾਰ ਨੂੰ ਭਾਰਤ-ਨੇਪਾਲ ਸਰਹੱਦ ਨਾਲ ਲੱਗਦੇ ਸ਼ਹਿਰ ਰਕਸੌਲ ਤੋਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੇ ਰਕਸੌਲ ’ਚ ਵੇਖੇ ਜਾਣ ਦੀ ਗੁਪਤ ਸੂਚਨਾ ਮਿਲੀ ਸੀ। ਪੁਲਸ ਨੇ ਘੇਰਾਬੰਦੀ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਕੋਲੋਂ ਹਥਿਆਰ ਅਤੇ ਕਾਰਤੂਸ ਬਰਾਮਦ ਹੋਏ ਹਨ।
ਇਹ ਵੀ ਪੜ੍ਹੋ : ਦੁਸਹਿਰੇ ਦੇ ਦਿਨ ਵਾਪਰਿਆ ਵੱਡਾ ਹਾਦਸਾ, ਪਲਾਂ 'ਚ ਖ਼ਤਮ ਹੋਇਆ ਪੂਰਾ ਪਰਿਵਾਰ
ਗ੍ਰਿਫ਼ਤਾਰ ਸ਼ਸ਼ਾਂਕ ਪਾਂਡੇ ਅੰਬਾਲਾ ਸੈਕਟਰ 9 ਥਾਣਾ ਖੇਤਰ ਦੇ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਜ਼ਿਲਾ ਪ੍ਰੀਸ਼ਦ ਮੈਂਬਰ ਮੱਖਣ ਸਿੰਘ ਲਵਾਣਾ ਤੋਂ 50 ਲੱਖ ਰੁਪਏ ਦੀ ਫਿਰੌਤੀ ਅਤੇ ਉਸ ਦੇ ਘਰ ਫਾਇਰਿੰਗ ਕਰਨ ਤੋਂ ਇਲਾਵਾ ਜੈਪੁਰ ਦੀ ਇਕ ਗਹਿਣਿਆਂ ਦੀ ਦੁਕਾਨ ’ਚ ਇਕ ਕਰੋੜ ਰੁਪਏ ਦੀ ਲੁੱਟ ਦੇ ਮਾਮਲੇ ’ਚ ਲੋੜੀਂਦਾ ਸੀ। ਉੱਥੇ ਹੀ ਉਸ ਦੇ ਸਾਥੀ ਤ੍ਰਿਭੁਵਨ ਸ਼ਾਹ ਖ਼ਿਲਾਫ਼ ਪੂਰਬੀ ਚੰਪਾਰਨ ਜ਼ਿਲੇ ਦੇ ਹਰਪੁਰ ਥਾਣੇ ’ਚ 2 ਕੇਸ ਦਰਜ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
PM ਮੋਦੀ ਨੇ ਵੱਖਰੇ ਤਰੀਕੇ ਨਾਲ ਕੀਤਾ ਸਲਮਾਨ ਖ਼ਾਨ ਦਾ ਜ਼ਿਕਰ, ਭੀੜ ਨੇ ਵਜਾਈਆਂ ਸੀਟੀਆਂ ਤੇ ਤਾੜੀਆਂ (ਵੀਡੀਓ)
NEXT STORY