ਹਰਿਦੁਆਰ - ਸ਼੍ਰੀ ਨਿਰੰਜਨੀ ਅਖਾੜੇ ਦੇ 2 ਹੋਰ ਸੰਤਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਕੋਰੋਨਾ ਦੇ ਵਾਇਰਸ ਨਾਲ ਹੁਣ ਤੱਕ ਲਗਭਗ 9 ਸੰਤਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਹਰਿਦੁਆਰ ਵਿਚ ਕੋਰੋਨਾ ਦੇ 896 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ- ਇਸ ਸੂਬੇ 17 ਮਈ ਤੱਕ ਵਧਾਇਆ ਗਿਆ ਕਰਫਿਊ, ਸੜਕ 'ਤੇ ਵਿਖੇ ਤਾਂ ਮੌਕੇ 'ਤੇ ਹੋਵੇਗਾ ਟੈਸਟ
ਨਿਰੰਜਨੀ ਅਖਾੜੇ ਦੇ ਸੰਤ ਸੋਮਨਾਥ ਗਿਰੀ ਬਾਬਾ ਬਰਫਾਨੀ ਕੋਵਿਡ ਹਸਪਤਾਲ ਹਰਿਦੁਅਾਰ ਵਿਚ ਦਾਖਲ ਸਨ। ਉਥੇ ਸੰਤ ਅਜੇ ਗਿਰੀ ਏਮਸ ਰਿਸ਼ੀਕੇਸ਼ ਵਿਚ ਦਾਖਲ ਸਨ।
ਸਿਹਤ ਵਿਭਾਗ ਵਲੋਂ ਅਖਾੜੇ ਦੇ ਲਗਭਗ 50 ਸੰਤਾਂ ਦੇ ਸੈਂਪਲ ਲਏ ਗਏ ਹਨ। ਸ਼ੁੱਕਰਵਾਰ ਨੂੰ ਹਰਿਦੁਆਰ ਵਿਚ ਕੋਰੋਨਾ ਦੇ 896 ਨਵੇਂ ਮਾਮਲੇ ਸਾਹਮਣੇ ਆਏ। ਮੇਲਾ ਹਸਪਤਾਲ ਹਰਿਦੁਆਰ ਵਿਚ 3 ਸਿਹਤ ਕਰਮਚਾਰੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਉਥੇ ਹੀ ਹੀਰੋ ਮੋਟਰਕਾਰਪ ਅਤੇ ਹਿੰਦੁਸਤਾਨ ਯੂਨੀਲੀਵਰ ਕੰਪਨੀ ਵਿਚ 5-5 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਇਸ ਸੂਬੇ 'ਚ 17 ਮਈ ਤੱਕ ਵਧਾਇਆ ਗਿਆ ਕਰਫ਼ਿਊ, ਸੜਕ 'ਤੇ ਦਿਖੇ ਤਾਂ ਮੌਕੇ 'ਤੇ ਹੋਵੇਗੀ ਜਾਂਚ
NEXT STORY