ਨਵੀਂ ਦਿੱਲੀ— ਅਪਰਾਧ ਸ਼ਾਖਾ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ ਦਿੱਲੀ ਪੁਲਸ ਦੇ 2 ਕਰਮਚਾਰੀ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਦੀ ਪਛਾਣ ਏ. ਐਸ. ਆਈ. ਰਾਜੇਸ਼ ਅਤੇ ਸਿਪਾਹੀ ਨਿਤਿਨ ਦੇ ਰੂਪ 'ਚ ਹੋਈ ਹੈ। ਦੋਵਾਂ ਨੂੰ ਸੋਮਵਾਰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।
ਡੀ. ਸੀ. ਪੀ. ਬਟਾਲੀਅਨ ਨੇ ਇਨ੍ਹਾਂ ਦੋਵਾਂ ਦੇ ਨਾਲ ਹੀ 5 ਹੋਰ ਪੁਲਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਸ ਕਰਮਚਾਰੀਆਂ 'ਤੇ ਕੈਦੀ ਸੁਕੇਸ਼ ਚੰਦਰਸ਼ੇਖਰ ਨੂੰ ਬੰਗਲੌਰ 'ਚ ਖਰੀਦਾਰੀ ਅਤੇ ਕਾਰੋਬਾਰ ਕਰਨ ਲਈ ਖੁੱਲ੍ਹਾ ਛੱਡਣ ਦਾ ਦੋਸ਼ ਹੈ। ਪੁਲਸ ਸੂਤਰਾਂ ਨੇ ਦੱਸਿਆ ਕਿ ਤਾਮਿਲਨਾਡੂ 'ਚ ਸ਼ਸ਼ੀਕਲਾ ਦੀ ਪਾਰਟੀ ਨੂੰ ਚੋਣ ਚਿਨ੍ਹ ਦਿਲਾਉਣ ਲਈ ਸੁਕੇਸ਼ ਚੰਦਰਸ਼ੇਖਰ ਨੇ ਟੀ. ਟੀ. ਵੀ. ਦਿਨਾਕਰਨ ਨਾਲ 10 ਕਰੋੜ 'ਚ ਸੌਦਾ ਤੈਅ ਕੀਤਾ ਸੀ। ਉਹ ਇਨ੍ਹਾਂ ਰੁਪਇਆ ਨਾਲ ਚੋਣ ਕਮਿਸ਼ਨਰ ਨੂੰ ਰਿਸ਼ਵਤ ਦੇ ਕੇ ਚੋਣ ਚਿੰਨ੍ਹ ਸ਼ਸ਼ੀਕਲਾ ਗੁੱਟ ਨੂੰ ਦਿਵਾਉਣਾ ਚਾਹੁੰਦਾ ਸੀ।
ਪਰ ਬੀਤੀ ਅਪ੍ਰੈਲ ਮਹੀਨੇ 'ਚ ਅਪਰਾਧ ਸ਼ਾਖਾ ਨੇ ਉਸ ਨੂੰ ਆਰ. ਕੇ . ਪੁਰਮ ਸਥਿਤ ਇਕ ਨਾਮੀ ਹੋਟਲ ਤੋਂ ਗ੍ਰਿਫਤਾਰ ਕਰ ਲਿਆ।
ਸੁਕੇਸ਼ ਖਿਲਾਫ ਬੰਗਲੌਰ ਅਤੇ ਕੋਇਮਬਟੂਰ 'ਚ ਵੀ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ 'ਚ ਉਸ ਨੂੰ ਪੇਸ਼ ਕਰਨ ਲਈ ਤੀਜੀ ਬਟਾਲੀਅਨ ਦੇ 7 ਪੁਲਸ ਕਰਮਚਾਰੀ ਬੰਗਲੌਰ ਲੈ ਗਏ ਸਨ। ਉਥੇ 9 ਤੋਂ 16 ਅਕਤੂਬਰ ਤੱਕ ਉਸ ਦੀ ਪੇਸ਼ੀ ਸੀ। ਦੋਸ਼ ਹੈ ਕਿ ਇਸ ਦੌਰਾਨ ਪੁਲਸ ਕਰਮਚਾਰੀਆਂ ਨੇ ਉਸ ਨੂੰ ਆਮ ਆਦਮੀ ਦੀ ਤਰ੍ਹਾਂ ਘੁੰਮਣ ਦਿੱਤਾ। ਇਸ ਦੌਰਾਨ ਉਸ ਨੇ ਖਰੀਦਦਾਰੀ ਕੀਤੀ ਅਤੇ ਆਪਣੀ ਪ੍ਰੇਮਿਕਾ ਨਾਲ ਮੁਲਾਕਾਤ ਕੀਤੀ ਸੀ ਅਤੇ 5 ਬਾਕੀ ਪੁਲਸ ਕਰਮਚਾਰੀ ਹੋਟਲ 'ਚ ਰੁਕੇ ਸਨ। ਇਸ ਦੌਰਾਨ ਉਥੇ ਆਮਦਨ ਕਰ ਵਿਭਾਗ ਨੇ ਸੁਕੇਸ਼ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਖੁਲ੍ਹਾਸਾ ਹੋਇਆ।
ਭਾਰਤੀ ਨੇਵੀ ਦਾ ਸਮੁੰਦਰੀ ਜਹਾਜ਼ ਪਹੁੰਚਿਆ ਆਸਟ੍ਰੇਲੀਆ, ਚਾਲਕ ਦਲ 'ਚ ਸਿਰਫ ਮਹਿਲਾਵਾਂ
NEXT STORY