ਜੰਮੂ— ਜੰਮੂ ਕਸ਼ਮੀਰ ਦੇ ਬਨੀਹਾਲ 'ਚ ਸਰਹੱਦ ਫੋਰਸ ਦੇ ਕਾਫਿਲੇ 'ਤੇ ਹੋਏ ਜਾਨਲੇਵਾ ਹਮਲੇ 'ਚ ਸ਼ਾਮਲ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਮਲੇ 'ਚ ਇਕ ਜਵਾਨ ਸ਼ਹੀਦ ਹੋ ਗਿਆ ਸੀ, ਜਦੋਂਕਿ ਇਕ ਹੋਰ ਜ਼ਖਮੀ ਹੋ ਗਿਆ।ਰਾਮਬਨ ਜ਼ਿਲੇ ਦੇ ਸੀਨੀਅਰ ਪੁਲਸ ਅਧਿਕਾਰ ਮੌਹਨ ਲਾਲ ਨੇ ਦੱਸਿਆ ਕਿ ਅੱਤਵਾਦੀ ਗਜ਼ਨਾਫਰ ਅਤੇ ਆਰਿਫ ਤੋਂ 1 ਕੇ. 47 ਰਾਇਫਲ ਅਤੇ 1 ਇਸਾਂਸ ਰਾਇਫਲ ਸਮੇਤ 2 ਹੋਰ ਰਾਇਫਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਹਮਲੇ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਫੋਰਸ 'ਚ ਦੋਵਾਂ ਰਾਇਫਲਾਂ ਖੋਹ ਲਈਆਂ ਹਨ। ਗਜ਼ਨਾਫਰ ਅਤੇ ਆਰਿਫ ਨੂੰ ਚਿਨਾਬ ਘਾਟੀ ਇਲਾਕੇ ਲਈ ਸੰਗਠਨ 'ਚ ਨਿਯੁਕਤ ਕੀਤਾ ਗਿਆ ਸੀ।
ਫਿਲਮ ਲਈ 2 ਕਰੋੜ ਲੈਂਦੀ ਸੀ ਹਨੀਪ੍ਰੀਤ, ਖਾਤੇ 'ਚ ਕਰੋੜਾਂ
NEXT STORY