ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਅਤੇ ਕਾਂਗਰਸ ਉਮੀਦਵਾਰ ਵਿਕਰਮਾਦਿੱਤਿਆ ਸਿੰਘ ਨੇ ਵੀਰਵਾਰ ਨੂੰ ਮੰਡੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ। ਵਿਕਰਮਾਦਿਤਿਆ ਦੇ ਨਾਲ ਉਨ੍ਹਾਂ ਦੀ ਮਾਂ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ, ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਅਤੇ ਕਾਂਗਰਸ ਵਰਕਿੰਗ ਕਮੇਟੀ ਮੈਂਬਰ ਅਤੇ ਹਿਮਾਚਲ ਦੇ ਇੰਚਾਰਜ ਰਾਜੀਵ ਸ਼ੁਕਲਾ ਵੀ ਮੌਜੂਦ ਸਨ।
ਇਹ ਵੀ ਪੜ੍ਹੋ- ਅਧਿਐਨ 'ਚ ਖ਼ੁਲਾਸਾ; 65 ਸਾਲਾਂ 'ਚ ਦੇਸ਼ 'ਚ 7.8 ਫ਼ੀਸਦੀ ਘਟੀ ਹਿੰਦੂ ਆਬਾਦੀ, ਜਾਣੋ ਕਿੰਨੀ ਵਧੀ ਮੁਸਲਿਮ ਆਬਾਦੀ
ਇਕ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਮੰਡੀ ਨੂੰ ਸਮਾਰਟ ਸਿਟੀ ਬਣਾਇਆ ਜਾਵੇਗਾ, ਰੋਹਤਾਂਗ ਸੁਰੰਗ ਵਾਂਗ ਜਲੋੜੀ ਜੋਤ ਸੁਰੰਗ ਬਣਾਈ ਜਾਵੇਗੀ। ਚੰਬਾ ਦੇ ਦੂਰ-ਦੁਰਾਡੇ ਪਾਂਗੀ ਖੇਤਰ ਨੂੰ ਵੀ ਸੁਰੰਗ ਰਾਹੀਂ ਜੋੜਿਆ ਜਾਵੇਗਾ। ਸਾਬਕਾ ਮੁੱਖ ਮੰਤਰੀ (ਮਰਹੂਮ) ਵੀਰਭੱਦਰ ਦੇ ਪੁੱਤਰ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਕਿ ਮੇਰਾ ਮੰਡੀ ਦੇ ਲੋਕਾਂ ਨਾਲ ਲੰਬਾ ਅਤੇ ਡੂੰਘਾ ਰਿਸ਼ਤਾ ਹੈ, ਮੈਂ ਇਸ ਨੂੰ ਅੱਗੇ ਲੈ ਕੇ ਜਾਵਾਂਗਾ। ਵਿਕਰਮਾਦਿੱਤਿਆ ਸਿੰਘ ਨੇ ਕਾਂਗਰਸ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਦਿਆਂ ਕਿਹਾ ਕਿ ਪਾਰਟੀ ਨੇ ਮੰਡੀ ਵਿਚ ਇਕ IIT, ਨੇਰਚੌਕ ਵਿਚ ਇਕ ਮੈਡੀਕਲ ਕਾਲਜ ਖੋਲ੍ਹਿਆ ਹੈ ਅਤੇ ਕੀਰਤਪੁਰ-ਨੇਰਚੌਕ ਨੂੰ ਚਾਰ ਮਾਰਗੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੱਸ ਦੇਈਏ ਕਿ ਮੰਡੀ ਲੋਕ ਸਭਾ ਸੀਟ ਤੋਂ ਵਿਕਰਮਾਦਿੱਤਿਆ ਸਿੰਘ ਦਾ ਮੁਕਾਬਲਾ ਅਦਾਕਾਰਾ ਅਤੇ ਭਾਜਪਾ ਉਮੀਦਵਾਰ ਕੰਗਨਾ ਰਣੌਤ ਨਾਲ ਹੈ।
ਇਹ ਵੀ ਪੜ੍ਹੋ- 72 ਸਾਲਾਂ ’ਚ ਹਿਮਾਚਲ ਤੋਂ ਸਿਰਫ਼ ਤਿੰਨ ਔਰਤਾਂ ਹੀ ਪੁੱਜੀਆਂ ਲੋਕ ਸਭਾ
ਉਮਰ ਅਬਦੁੱਲਾ ਨੇ ਪੱਛੜੇ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਦੀ ਕੀਤੀ ਵਕਾਲਤ
NEXT STORY