ਸਿਰਸਾ — ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਬੇਟੀ ਅਤੇ ਫਿਲਮੀ ਅਦਾਕਾਰਾ ਹਨੀਪ੍ਰੀਤ ਇਕ ਫਿਲਮ ਲਈ 2 ਕਰੋੜ ਲੈਂਦੀ ਸੀ। ਇਸ ਰਾਜ਼ ਦਾ ਖੁਲਾਸਾ ਸ਼ੁੱਕਰਵਾਰ ਨੂੰ ਹਨੀਪ੍ਰੀਤ ਦੇ ਸਿਰਸਾ ਸਥਿਤ ਐਚ.ਡੀ.ਐਫ.ਸੀ. ਬੈਂਕ ਸ਼ਾਖਾ 'ਚ ਹਨੀਪ੍ਰੀਤ ਨੇ ਨਿੱਜੀ ਬੈਂਕ ਖਾਤੇ ਤੋਂ ਪਤਾ ਲੱਗਾ ਹੈ। ਇਸ ਸਮੇਂ ਇਸ ਖਾਤੇ 'ਚ 10 ਕਰੋੜ ਤੋਂ ਵੱਧ ਰਾਸ਼ੀ ਜਮ੍ਹਾ ਹੈ, ਜਦੋਂਕਿ ਬੰਦ ਖਾਤਿਆਂ 'ਚ 25 ਕਰੋੜ ਦੇ ਕਰੀਬ ਜਮ੍ਹਾਂ ਹਨ। ਹਨੀਪ੍ਰੀਤ ਦੇ ਇਸੇ ਅਕਾਊਂਟ 'ਚ ਹਕੀਕਤ ਐਂਟਰਟੇਨਮੈਂਟ ਪ੍ਰਾਇਵੇਟ ਲਿਮਿਟੇਡ ਵਲੋਂ ਰਾਇਲਟੀ ਜਮ੍ਹਾ ਕਰਵਾਈ ਜਾਂਦੀ ਸੀ। ਉਸਨੂੰ ਕੰਪਨੀ ਵਲੋਂ ਪ੍ਰਤੀ ਫਿਲਮ ਦੇ ਹਿਸਾਬ ਨਾਲ 2 ਕਰੋੜ ਰੁਪਏ ਬਤੌਰ ਮਹਿਨਤਾਨਾ ਜਮ੍ਹਾ ਕਰਵਾਇਆ ਜਾ ਰਿਹਾ ਹੈ।
ਹਾਲਾਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਡੇਰੇ ਨਾਲ ਜੁੜੇ ਸਾਰੇ ਖਾਤੇ ਸੀਲ ਕਰ ਦਿੱਤੇ ਗਏ ਹਨ ਪਰ ਹਨੀਪ੍ਰੀਤ ਦਾ ਇਹ ਨਿੱਜੀ ਖਾਤਾ ਅਜੇ ਵੀ ਚਾਲੂ ਹੈ। ਇਸ ਖਾਤੇਸ 'ਚ 10 ਕਰੋੜ ਤੋਂ ਵਧ ਦੀ ਰਾਸ਼ੀ ਜਮ੍ਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹਨੀਪ੍ਰੀਤ ਦੇ ਕਹਿਣ 'ਤੇ ਹੀ ਰਾਮ ਰਹੀਮ ਨੇ ਫਿਲਮੀ ਦੁਨੀਆ 'ਚ ਕਦਮ ਰੱਖਿਆ ਸੀ। ਰਾਮ ਰਹੀਮ ਨੇ ਪਹਿਲੀ ਫਿਲਮ 2015 'ਚ ਬਣਾਈ ਸੀ। ਇਸ ਤੋਂ ਬਾਅਦ ਲਗਾਤਾਰ ਪੰਜ ਫਿਲਮਾਂ ਪਰਦੇ 'ਤੇ ਉਤਾਰੀਆਂ। ਹਕੀਕਤ ਐਂਟਰਟੇਨਮੈਂਟ ਦੇ ਬੈਨਰ ਤਲੇ ਬਣਨ ਵਾਲੀਆਂ ਫਿਲਮਾਂ ਤੋਂ ਹੋਣ ਵਾਲੀ ਕਮਾਈ 'ਚੋਂ ਬਾਬਾ ਹਨੀਪ੍ਰੀਤ ਦੇ ਖਾਤੇ 'ਚ ਪੈਸੇ ਜਮ੍ਹਾਂ ਕਰਵਾਉਂਦਾ ਸੀ। ਡੇਰਾ ਮੁਖੀ ਦੇ ਨਾਲ ਹਨੀਪ੍ਰੀਤ ਨੇ ਐਮਐਸਜੀ-2, ਹਿੰਦ ਦਾ ਨਾਪਾਕ ਨੂੰ ਜਵਾਬ, ਐਮਐਸਜੀ ਦ-ਵਾਰਿਯਰ ਹਰਟ ਫਿਲਮਾਂ 'ਚ ਹਨੀਪ੍ਰੀਤ ਨੇ ਡੇਰਾ ਰਾਮ ਰਹੀਮ ਨਾਲ ਕੰਮ ਕੀਤਾ।
ਇਸ ਤੋਂ ਬਾਅਦ ਹਨੀਪ੍ਰੀਤ ਰਾਮ ਰਹੀਮ ਦੇ ਨਾਲ ਸਿੱਧਾ ਨਿਰਦੇਸ਼ਨ ਵੱਲ ਉਤਰ ਆਈ। ਹਨੀਪ੍ਰੀਤ ਨੇ ਦੋ ਫਿਲਮਾਂ ਦਾ ਨਿਰਦੇਸ਼ਨ ਕੀਤਾ।
ਨਿਗਮ ਦੀ ਪ੍ਰਾਪਰਟੀ ਟੈਕਸ ਬ੍ਰਾਂਚ ਨੇ 2000 ਡਿਫਾਲਟਰਾਂ ਨੂੰ ਭੇਜੇ ਨੋਟਿਸ, ਜਾਇਦਾਦਾਂ ਹੋਣਗੀਆਂ ਸੀਲ
NEXT STORY