ਔਰੰਗਾਬਾਦ (ਭਾਸ਼ਾ)— ਮਹਾਰਾਸ਼ਟਰ ਦੇ ਨੰਦੇੜ ਜ਼ਿਲੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਜਾਣ ਤੋਂ ਬਾਅਦ ਲਾਪਤਾ 4 ਵਿਅਕਤੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਚਾਰੋਂ ਵਿਅਕਤੀ ਇੱਥੋਂ ਕਰੀਬ 255 ਕਿਲੋਮੀਟਰ ਦੂਰ ਸਥਿਤ ਹਜ਼ੂਰ ਸਾਹਿਬ ਸਚਖੰਡ ਗੁਰਦੁਆਰੇ ਦੇ ਲੰਗਰ ਸਾਹਿਬ ਤੋਂ ਆਏ 20 ਲੋਕਾਂ ਵਿਚ ਸ਼ਾਮਲ ਸਨ। ਸ਼ਨੀਵਾਰ ਨੂੰ ਹੋਈ ਜਾਂਚ ਵਿਚ ਇਹ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਸਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ 20 ਲੋਕਾਂ 'ਚੋਂ 16 ਦਾ ਤਾਂ ਸ਼ਨੀਵਾਰ ਦੀ ਸ਼ਾਮ ਨੂੰ ਹੀ ਪਤਾ ਲਾ ਲਿਆ ਗਿਆ ਸੀ। ਫਿਲਹਾਲ ਬਾਕੀ 4 ਦੀ ਭਾਲ ਕੀਤੀ ਜਾ ਰਹੀ ਹੈ। ਇਹ ਚਾਰੋਂ ਨੰਦੇੜ ਦੇ ਵਾਸੀ ਹਨ। ਅਧਿਕਾਰੀ ਨੇ ਦੱਸਿਆ ਕਿ ਲੰਗਰ ਸਾਹਿਬ ਵਿਚ ਰਹਿ ਰਹੇ 97 ਲੋਕਾਂ ਦੇ ਨਮੂਨੇ 30 ਅਪ੍ਰੈਲ ਅਤੇ ਇਕ ਮਈ ਨੂੰ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ 'ਚੋਂ 20 ਵਿਅਕਤੀ ਕੋਰੋਨਾ ਵਾਇਰਸ ਤੋਂ ਪੀੜਤ ਪਾਏ ਗਏ ਪਰ ਰਿਪੋਰਟ ਮਿਲਣ ਤੱਕ ਇਹ 20 ਲੋਕ ਜਾ ਚੁੱਕੇ ਸਨ।
ਪੁਲਸ ਰਾਜ ਦੇ ਤੌਰ 'ਤੇ ਉਭਰ ਰਿਹਾ ਹੈ ਪੱਛਮੀ ਬੰਗਾਲ : ਰਾਜਪਾਲ ਧਨਖੜ
NEXT STORY