ਨਵੀਂ ਦਿੱਲੀ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਫੈਲੀ ਸਨਸਨੀ ਵਿਚਕਾਰ ਭਾਰਤ ਸਰਕਾਰ ਵੱਲੋਂ ਹਰ ਯਾਤਰੀ ਲਈ ਹਵਾਈ ਅੱਡਿਆਂ 'ਤੇ ਲਾਜ਼ਮੀ ਕੀਤੇ ਗਏ ਆਰ. ਟੀ.-ਪੀ. ਸੀ. ਆਰ. ਟੈਸਟ ਦੌਰਾਨ ਹੁਣ ਤੱਕ ਯੂ. ਕੇ. ਤੋਂ ਪਰਤੇ 20 ਯਾਤਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਹਾਲਾਂਕਿ, ਹੁਣ ਤੱਕ ਬ੍ਰਿਟੇਨ ਵਿਚ ਮਿਲੇ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੀ ਭਾਰਤ ਵਿਚ ਕੋਈ ਪੁਸ਼ਟੀ ਨਹੀਂ ਹੋਈ ਹੈ।
ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ ਕੇ ਪਾਲ ਨੇ ਕਿਹਾ ਕਿ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਜ਼ਰੂਰੀ ਖ਼ਬਰ, ਨਵੇਂ ਸਾਲ ਤੋਂ ਮਹਿੰਗੇ ਹੋਣਗੇ ਮਹਿੰਦਰਾ ਟਰੈਕਟਰ
ਗੌਰਤਲਬ ਹੈ ਕਿ ਭਾਰਤ ਵੱਲੋਂ ਯੂ. ਕੇ. ਨੂੰ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਪਾਬੰਦੀ ਮੰਗਲਵਾਰ ਰਾਤ 11.59 ਵਜੇ ਤੋਂ 31 ਦਸੰਬਰ ਤੱਕ ਲਈ ਲਾਈ ਗਈ ਹੈ। ਹੁਣ ਤੱਕ ਮਿਲੇ 20 ਪਾਜ਼ੀਟਿਵ ਯਾਤਰੀਆਂ ਵਿਚੋਂ 6 ਸੋਮਵਾਰ ਨੂੰ ਦਿੱਲੀ ਰਾਤ 11.30 ਵਜੇ ਉਤਰੀ ਫਲਾਈਟ ਵਿਚ ਆਏ ਸਨ, ਦੋ ਐਤਵਾਰ ਨੂੰ ਕੋਲਕਾਤਾ ਵਿਚ ਉਤਰੀ ਫਲਾਈਟ ਵਿਚ, ਚਾਰ ਮੰਗਲਵਾਰ ਨੂੰ ਅਹਿਮਦਾਬਾਦ ਵਿਚ ਮਿਲੇ ਅਤੇ ਅੰਮ੍ਰਿਤਸਰ ਵਿਚ ਚਾਲਕ ਦਲ ਦੇ ਇਕ ਮੈਂਬਰ ਸਣੇ 8 ਮਾਮਲੇ ਮਿਲੇ ਹਨ। ਇਹ ਸਾਰੀਆਂ ਲੰਡਨ ਤੋਂ ਏਅਰ ਇੰਡੀਆ ਦੀਆਂ ਸਿੱਧੀਆਂ ਉਡਾਣਾਂ ਸਨ। ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਯੂ. ਕੇ. ਤੋਂ ਆਉਣ ਵਾਲੇ ਯਾਤਰੀਆਂ ਵਿਚੋਂ ਮਿਲੇ ਪਾਜ਼ੀਟਿਵ ਯਾਤਰੀਆਂ ਨੂੰ ਸੰਸਥਾਗਤ ਸਹੂਲਤ ਦੀ ਵੱਖਰੀ ਇਕਾਈ ਵਿਚ ਇਕਾਂਤਵਾਸ ਕੀਤਾ ਜਾਵੇਗਾ। ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਰਿਸਰਚ ਮੰਤਰੀ ਓ. ਪੀ. ਸੋਨੀ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਮਿਲੇ 8 ਸੰਕ੍ਰਮਿਤਾਂ ਨੂੰ ਇਕਾਂਤਵਾਸ ਵਿਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ- UK ਤੋਂ ਉਡਾਣਾਂ 'ਤੇ ਪਾਬੰਦੀ ਵਿਚਕਾਰ ਪੁਰੀ ਦਾ ਵੱਡਾ ਬਿਆਨ, ਜਾਣੋ ਕੀ ਬੋਲੇ
DDC ਚੋਣ ਨਤੀਜਿਆਂ ਤੋਂ ਖੁਸ਼ ਉਮਰ ਅਬਦੁੱਲਾ ਬੋਲੇ- 370 ਦੀ ਬਹਾਲੀ ਦੀ ਲੜਾਈ 'ਚ ਹੁਣ ਫਤਵਾ ਸਾਡੇ ਨਾਲ
NEXT STORY