ਸ਼੍ਰੀਨਗਰ - ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਵਿਕਾਸ ਪ੍ਰੀਸ਼ਦ ਦੇ ਨਤੀਜਿਆਂ ਤੋਂ ਉਤਸ਼ਾਹਿਤ ਨੈਸ਼ਨਲ ਕਾਨਫਰੰਸ ਦੇ ਉਪ-ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਹੈ ਕਿ ਇਹ ਚੋਣ ਨਤੀਜੇ ਉਨ੍ਹਾਂ ਲੋਕਾਂ ਨੂੰ ਜਵਾਬ ਹਨ ਜੋ ਕਹਿੰਦੇ ਸਨ ਕਿ ਅਸੀਂ ਕਸ਼ਮੀਰ ਤੋਂ ਮਿਟ ਗਏ ਹਾਂ। ਇਹ ਨਤੀਜੇ ਉਨ੍ਹਾਂ ਲਈ ਸਬਕ ਹਨ ਜੋ ਦੋਸ਼ ਲਗਾਉਂਦੇ ਸਨ ਕਿ ਅਸੀਂ ਪਰਿਵਾਰ ਅਤੇ ਖਾਨਦਾਨ ਦੀ ਪਾਰਟੀ ਹਾਂ।
ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਖ਼ਿਲਾਫ਼ 6 ਹਫਤੇ 'ਚ ਤਿਆਰ ਹੋਵੇਗੀ ਵੈਕਸੀਨ: ਬਾਇਓਨਟੈਕ
ਚੋਣ ਨਤੀਜਿਆਂ 'ਤੇ ਗੱਲਬਾਤ ਕਰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਬੀਜੇਪੀ ਦੇ ਉਸ ਪ੍ਰਚਾਰ ਨੂੰ ਖਾਰਿਜ ਕਰ ਦਿੱਤਾ ਹੈ ਜਿਸ ਵਿੱਚ ਬੀਜੇਪੀ ਕਿਹਾ ਕਰਦੀ ਹੈ ਕਿ ਇੱਥੇ ਦੇ ਲੋਕ ਧਾਰਾ 370 ਨੂੰ ਹਟਾਏ ਜਾਣ ਤੋਂ ਖੁਸ਼ ਹਨ। ਬੀਜੇਪੀ ਨੂੰ ਹੁਣ ਇਹ ਅਸਲੀਅਤ ਸਵੀਕਾਰ ਕਰਨੀ ਚਾਹੀਦੀ ਹੈ ਅਤੇ ਝੂਠ ਬੋਲਣਾ ਬੰਦ ਕਰਨਾ ਚਾਹੀਦਾ ਹੈ।
ਜਨਵਰੀ-ਫਰਵਰੀ 'ਚ ਨਹੀਂ ਹੋਣਗੀਆਂ ਸੀ.ਬੀ.ਐਸ.ਸੀ. ਦੀਆਂ ਪ੍ਰੀਖਿਆਵਾਂ
ਉਮਰ ਅਬਦੁੱਲਾ ਨੇ ਕਿਹਾ ਹੁਣ ਸਾਡੇ ਕੋਲ ਫਤਵਾ ਹੈ ਕਿ ਅਸੀਂ ਅਗਸਤ 2019 ਵਿੱਚ ਜੰਮੂ-ਕਸ਼ਮੀਰ ਦੀ ਸਥਿਤੀ ਵਿੱਚ ਹੋਏ ਬਦਲਾਅਵਾਂ ਖ਼ਿਲਾਫ਼ ਲੜ ਸਕਦੇ ਹਾਂ ਅਤੇ ਧਾਰਾ 370 ਦੀ ਬਹਾਲੀ ਲਈ ਸੰਘਰਸ਼ ਕਰ ਸਕਦੇ ਹਾਂ। ਧਾਰਾ 370 ਖ਼ਤਮ ਹੋਣ ਤੋਂ ਬਾਅਦ ਹੋਏ ਪਹਿਲੇ ਚੋਣ ਨਤੀਜਿਆਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਉਮਰ ਅਬਦੁੱਲਾ ਨੇ ਕਿਹਾ ਕਿ ਸਾਡੇ ਲਈ ਇਹ ਮੁਸ਼ਕਲ ਪ੍ਰੀਖਿਆ ਸੀ। ਪਿਛਲੇ ਸਾਲ ਇਸ ਸਮੇਂ ਤੱਕ ਅਸੀਂ ਜੇਲਾਂ ਵਿੱਚ ਬੰਦ ਸੀ, ਜਦੋਂ ਤੱਕ ਅਸੀਂ ਚੋਣ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਉਦੋਂ ਤੱਕ ਚੋਣਾਂ ਦਾ ਐਲਾਨ ਹੋ ਚੁੱਕਾ ਸੀ।
ਪੜ੍ਹੋ ਕਿਸਾਨ ਅੰਦੋਲਨ ਨਾਲ ਜੁੜੀਆਂ ਅੱਜ ਦੀਆਂ 5 ਵੱਡੀਆਂ ਖ਼ਬਰਾਂ
ਉਮਰ ਅਬਦੁੱਲਾ ਨੇ ਕਿਹਾ ਕਿ ਕੁੱਝ ਲੋਕ ਜਿਹੜੇ ਖੁਦ ਨੂੰ ਜੰਮੂ-ਕਸ਼ਮੀਰ ਦਾ ਮਾਹਰ ਮੰਨਦੇ ਸਨ ਉਹ ਕਿਹਾ ਕਰਦੇ ਸਨ ਕਿ ਨੈਸ਼ਨਲ ਕਾਨਫਰੰਸ ਅਤੇ ਪੀ.ਡੀ.ਪੀ. ਖ਼ਤਮ ਹੋ ਗਈ ਹੈ। ਇਹ ਲੋਕ ਜਿੰਦਾ ਨਹੀਂ ਹੋਣਗੇ। ਇਹ ਲੋਕ ਖਾਨਦਾਨੀ ਲੀਡਰ ਹਨ, ਲੋਕ ਇਨ੍ਹਾਂ ਦੇ ਨਾਲ ਨਹੀਂ ਹਨ ਪਰ ਅੱਜ ਦੇ ਨਤੀਜਿਆਂ ਤੋਂ ਇਹ ਸਾਰੀਆਂ ਧਾਰਨਾਵਾਂ ਖਤਮ ਹੋ ਗਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
‘ਮੁਰਸ਼ਿਦਾਬਾਦ ਤੋਂ ਅਲ-ਕਾਇਦਾ ਦਾ ਇਕ ਹੋਰ ਸ਼ੱਕੀ ਗਿ੍ਰਫਤਾਰ’
NEXT STORY