ਅਹਿਮਦਾਬਾਦ- ਗੁਜਰਤਾ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਗੁਜਰਾਤ ਦੀ ਵਿਰੋਧੀ ਧਿਰ ਕਾਂਗਰਸ ਅਤੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੇ 2,000 ਤੋਂ ਵੱਧ ਵਰਕਰ ਅਤੇ ਅਹੁਦਾ ਅਧਿਕਾਰੀ ਮੰਗਲਵਾਰ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਭਾਜਪਾ ’ਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਚੱਲੇਗਾ 'ਇੰਡੀਆ' ਦੀ ਜਿੱਤ ਦਾ ਰੱਥ, ਰਾਘਵ ਚੱਢਾ ਬੋਲੇ- BJP ਨਾਲ ਇਹ ਪਹਿਲਾ ਮੁਕਾਬਲਾ
ਗਾਂਧੀਨਗਰ ’ਚ ਸੱਤਾਧਾਰੀ ਪਾਰਟੀ ਦੇ ਸੂਬਾ ਹੈੱਡਕੁਆਰਟਰ ’ਚ ਕਰਵਾਏ ਸਮਾਗਮ ਵਿਚ ਇਨ੍ਹਾਂ ਵਰਕਰਾਂ ਨੂੰ ਭਾਜਪਾ 'ਚ ਸ਼ਾਮਲ ਕੀਤਾ ਗਿਆ। ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲਿਆਂ ’ਚ ਰਾਜਕੋਟ ਜ਼ਿਲ੍ਹਾ ਪੰਚਾਇਤ 'ਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਰਜੁਨ ਖਟਾਰੀਆ, ਸੇਵਾ ਦਲ ਦੇ ਰਾਜਕੋਟ ਜ਼ਿਲ੍ਹਾ ਪ੍ਰਧਾਨ ਕਿਸ਼ੋਰ ਸਿੰਘ ਜਡੇਜਾ ਅਤੇ ਰਾਜਕੋਟ ਜ਼ਿਲ੍ਹਾ ਪੰਚਾਇਤ ਦੇ 4 ਮੈਂਬਰ ਸ਼ਾਰਦਾਬੇਨ ਧਾਡੁਕ, ਮੀਰਾ ਭਾਲੋਦੀਆ, ਗੀਤਾ ਚਾਵੜਾ ਅਤੇ ਗੀਤਾ ਚੌਹਾਨ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ; ਸੰਘਣੀ ਧੁੰਦ ਕਾਰਨ ਉਡਾਣਾਂ 'ਚ ਦੇਰੀ, ਯਾਤਰੀ ਪਰੇਸ਼ਾਨ
ਰਾਜਕੋਟ ਦੇ ਨਾਲ-ਨਾਲ ਉੱਤਰੀ ਅਤੇ ਮੱਧ ਗੁਜਰਾਤ ਦੇ ਇਹ ਸਥਾਨਕ ਨੇਤਾ ਮੁੱਖ ਮੰਤਰੀ ਭੁਪੇਂਦਰ ਪਟੇਲ ਅਤੇ ਭਾਜਪਾ ਦੀ ਗੁਜਰਾਤ ਇਕਾਈ ਦੇ ਪ੍ਰਧਾਨ ਸੀ. ਆਰ. ਪਾਟਿਲ ਦੀ ਮੌਜੂਦਗੀ ’ਚ ਸੱਤਾਧਾਰੀ ਪਾਰਟੀ ਵਿਚ ਸ਼ਾਮਲ ਹੋਏ। ਇਕ ਬਿਆਨ ਵਿਚ ਕਿਹਾ ਗਿਆ ਕਿ ਨਵੇਂ ਨਿਯੁਕਤ ਮੈਂਬਰਾਂ ਦਾ ਸੁਆਗਤ ਕਰਦੇ ਹੋਏ ਪਾਟਿਲ ਨੇ ਕਿਹਾ ਕਿ ਸਾਰਿਆਂ ਨੂੰ ਭਾਰਤ ਅਤੇ ਗੁਜਰਾਤ ਨੂੰ ਮਜ਼ਬੂਤ ਕਰਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੋਸ਼ਿਸ਼ ਵਿਚ ਮਦਦ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- AI ਬਣੀ ਵਰਦਾਨ; ਡਾਕਟਰਾਂ ਨੇ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕਰ ਸ਼ਖ਼ਸ ਦੀ ਬਚਾਈ ਜਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
1000 ਲੋਕਾਂ ਦਾ ਕਮਾਲ, ਨਕਸਲ ਪ੍ਰਭਾਵਿਤ ਇਲਾਕੇ 'ਚ 24 ਘੰਟਿਆਂ 'ਚ ਬਣਾ ਦਿੱਤੀ ਪੁਲਸ ਚੌਕੀ
NEXT STORY