ਗੁਰੂਗ੍ਰਾਮ- ਦੇਸ਼ ਭਰ ਵਿਚ ਹਾਰਟ ਅਟੈਕ ਦੇ ਮਾਮਲੇ ਵਧ ਰਹੇ ਹਨ। ਅਜਿਹੇ 'ਚ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਮਦਦਗਾਰ ਸਾਬਤ ਹੋਈ ਹੈ। ਦਰਅਸਲ ਹਰਿਆਣਾ ਦੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ 'ਚ ਇਕ 62 ਸਾਲਾ ਮਰੀਜ਼ ਜਿਸ ਦੇ ਫੇਫੜੇ 'ਚ ਖੂਨ ਦੇ ਥੱਕੇ ਅਤੇ ਲੱਤ ਦੀ ਡੂੰਘੀ ਨਾੜੀ 'ਚ ਖੂਨ ਦਾ ਥੱਕਾ ਜੰਮ ਗਿਆ ਸੀ। ਇਸ ਦੇ ਇਲਾਜ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨੀਕ ਦੀ ਵਰਤੋਂ ਕੀਤੀ ਗਈ। ਡਾਕਟਰਾਂ ਮੁਤਾਬਕ ਇਸ ਨਾਲ ਮੇਦਾਂਤਾ ਹਸਪਤਾਲ ਅਜਿਹੀ ਤਕਨੀਕ ਨੂੰ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਹਸਪਤਾਲ ਬਣ ਗਿਆ ਹੈ।
ਇਹ ਵੀ ਪੜ੍ਹੋ- ਚੰਡੀਗੜ੍ਹ ਤੋਂ ਚੱਲੇਗਾ 'ਇੰਡੀਆ' ਦੀ ਜਿੱਤ ਦਾ ਰੱਥ, ਰਾਘਵ ਚੱਢਾ ਬੋਲੇ- BJP ਨਾਲ ਇਹ ਪਹਿਲਾ ਮੁਕਾਬਲਾ
ਇਸ ਤਕਨੀਕ ਜ਼ਰੀਏ ਨਰਿੰਦਰ ਸਿੰਘ ਨਾਂ ਦੇ ਇਕ ਮਰੀਜ਼ ਦੇ ਫੇਫੜੇ ਵਿਚ ਜੰਮਾ ਖ਼ੂਨ ਦੇ ਥੱਕਿਆਂ ਨੂੰ ਹਟਾਇਆ ਗਿਆ। ਇਸ ਤਕਨੀਕ ਦੇ ਵਜ੍ਹਾ ਨਾਲ ਨਰਿੰਦਰ ਸਿੰਘ ਨੂੰ ਦਿਲ ਦੇ ਦੌਰੇ ਤੋਂ ਬਚਾਇਆ ਗਿਆ। ਦਰਅਸਲ ਆਰਟੀਫੀਸ਼ੀਅਲ ਇੰਟੈਲੀਜੈਂਸ ਤਕਨੀਕ ਦੀ ਮਦਦ ਨਾਲ ਮਰੀਜ਼ ਵਿਚ ਨਾ ਤਾਂ ਖੂਨ ਦਾ ਰਿਸਾਅ ਵੱਧ ਹੁੰਦਾ ਹੈ ਅਤੇ ਨਾਲ ਹੀ ਜ਼ੋਖਮ ਵੀ ਘੱਟ ਰਹਿੰਦਾ ਹੈ। ਇਸ ਤਕਨੀਕ ਦੀ ਮਦਦ ਨਾਲ 62 ਸਾਲ ਦੇ ਨਰਿੰਦਰ ਸਿੰਘ ਦਾ ਸਭ ਤੋਂ ਪਹਿਲਾਂ ਇਲਾਜ ਕੀਤਾ ਗਿਆ। ਨਰਿੰਦਰ ਦੇ ਖੱਬੀ ਲੱਤ ਵਿਚ ਖੂਨ ਦੇ ਕਲਾਟ ਯਾਨੀ ਕਿ ਥੱਕੇ ਸਨ, ਜੋ ਉਨ੍ਹਾਂ ਦੇ ਫੇਫੜੇ ਤੱਕ ਪਹੁੰਚ ਗਏ ਸਨ।
ਇਹ ਵੀ ਪੜ੍ਹੋ- ਚਮਗਿੱਦੜਾਂ ਨਾਲ ਫੈਲਣ ਵਾਲੇ ਨਿਪਾਹ ਵਾਇਰਸ 'ਤੇ ਹੁਣ ਕੱਸੀ ਜਾਵੇਗੀ ਨਕੇਲ, ਮਨੁੱਖਾਂ ’ਤੇ ਵੈਕਸੀਨ ਪ੍ਰੀਖਣ ਸ਼ੁਰੂ
ਨਰਿੰਦਰ ਸਿੰਘ ਜੋ ਕਿ ਪੇਸ਼ੇ ਤੋਂ ਪਾਇਲਟ ਹੈ, ਨੂੰ ਸਾਹ ਲੈਣ 'ਚ ਤਕਲੀਫ਼ ਸੀ। ਅਚਾਨਕ ਲੱਤ 'ਚ ਦਰਦ ਅਤੇ ਸੋਜ ਕਾਰਨ ਉਨ੍ਹਾਂ ਨੂੰ ਐਮਰਜੈਂਸੀ ਰੂਮ 'ਚ ਦਾਖਲ ਕਰਵਾਇਆ ਗਿਆ ਸੀ। ਪੇਨਮਬਰਾ ਫਲੈਸ਼ 12 ਐੱਫ (Penumbra Flash 12 F) ਕੈਥੀਟਰ ਦੀ ਵਰਤੋਂ ਕਰਕੇ ਖੂਨ ਦੇ ਥੱਕੇ ਹਟਾ ਦਿੱਤੇ ਗਏ ਸਨ। ਇਸ ਪ੍ਰਕਿਰਿਆ ਨੂੰ ਅੰਜ਼ਾਮ ਦੇਣ ਵਾਲੇ ਡਾ. ਤਰੁਣ ਗ੍ਰੋਵਰ ਨੇ ਕਿਹਾ ਕਿ ਇਸ ਤਰ੍ਹਾਂ ਗੁੰਝਲਦਾਰ ਨਸਾਂ ਨੂੰ ਠੀਕ ਕੀਤਾ ਗਿਆ, ਦਰਦ ਅਤੇ ਸੂਜਨ ਤੋਂ ਤੁਰੰਤ ਰਾਹਤ ਪ੍ਰਦਾਨ ਕੀਤੀ ਗਈ। ਓਧਰ ਨਰਿੰਦਰ ਨੇ ਕਿਹਾ ਕਿ ਜਦੋਂ ਮੈਂ ਮੇਦਾਂਤਾ ਆਇਆ ਤਾਂ ਮੈਨੂੰ ਇਸ ਤਕਨੀਕ ਬਾਰੇ ਪਤਾ ਲੱਗਾ। ਮੈਨੂੰ ਇਸ ਨਵੀਂ ਤਕਨੀਕ ਨਾਲ ਸਰਜਰੀ ਲਈ ਕਿਹਾ ਗਿਆ, ਜੋ ਚਮਤਕਾਰੀ ਸਾਬਤ ਹੋਇਆ।
ਇਹ ਵੀ ਪੜ੍ਹੋ- ਸੀਤ ਲਹਿਰ ਦਾ ਕਹਿਰ ਜਾਰੀ; ਸੰਘਣੀ ਧੁੰਦ ਕਾਰਨ ਉਡਾਣਾਂ 'ਚ ਦੇਰੀ, ਯਾਤਰੀ ਪਰੇਸ਼ਾਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭੜਕਾਊ ਬਿਆਨ ’ਤੇ ਪੁਲਸ ਨੇ ਲਿਆ ਨੋਟਿਸ, ਭਾਜਪਾ ਸੰਸਦ ਮੈਂਬਰ ’ਤੇ ਮਾਮਲਾ ਦਰਜ
NEXT STORY