ਨਵੀਂ ਦਿੱਲੀ(ਬਿਊਰੋ)— 2019 ਦੀਆਂ ਲੋਕ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਇਸ ਹਾਲਤ ਵਿਚ ਸਭ ਸਿਆਸੀ ਪਾਰਟੀਆਂ ਨੇ ਲੰਗਰ-ਲੰਗੋਟੇ ਕੱਸ ਲਏ ਹਨ। ਜਿਥੋਂ ਤੱਕ ਭਾਜਪਾ ਦਾ ਸਵਾਲ ਹੈ ਤਾਂ ਬਾਹਰੀ ਤੌਰ ’ਤੇ ਉਹ ਭਰੋਸੇ ਨਾਲ ਭਰਪੂਰ ਨਜ਼ਰ ਆ ਰਹੀ ਹੈ। ਪਾਰਟੀ ਨੂੰ ਪੂਰੀ ਤਰ੍ਹਾਂ ਭਰੋਸਾ ਹੈ ਕਿ ਉਹ ਪਿਛਲੀ ਵਾਰ ਵਾਂਗ ਇਸ ਵਾਰ ਵੀ ਬਹੁਮਤ ਦੇ ਜਾਦੂਈ ਅੰਕੜੇ ਨੂੰ ਪਾਰ ਕਰ ਜਾਏਗੀ।
ਜਿਥੋਂ ਤੱਕ ਪਾਰਟੀ ਦੇ ਅੰਦਰੂਨੀ ਹਾਲਾਤ ਦਾ ਸਵਾਲ ਹੈ, ਵਧੇਰੇ ਨੇਤਾ ਪਾਰਟੀ ਦੀ ਜਿੱਤ ਬਾਰੇ ਆਸਵੰਦ ਨਹੀਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਕਈ ਸੂਬਿਆਂ ’ਚ ਪਾਰਟੀ ਦਾ ਲੋਕ ਆਧਾਰ ਘੱਟ ਹੋਇਆ ਹੈ। ਇਸ ਦੇ ਬਾਵਜੂਦ ਪਾਰਟੀ ਨੂੰ ਮੋਦੀ ਅਤੇ ਸ਼ਾਹ ਦੀ ਰਣਨੀਤੀ ਦਾ ਆਸਰਾ ਹੈ। ਪਾਰਟੀ ਨੂੰ ਉਮੀਦ ਹੈ ਕਿ ਜਦੋਂ ਸ਼ਾਹ ਦੀ ਵਿਛਾਈ ਹੋਈ ਬਿਸਾਤ ’ਤੇ ਮੋਦੀ ਆਪਣੀ ਸਿਆਸੀ ਚਾਲ ਚੱਲਣਗੇ ਤਾਂ ਹਾਲਾਤ ਬਦਲ ਜਾਣਗੇ। ਪਾਰਟੀ ਨੂੰ ਉਮੀਦ ਮੁਤਾਬਕ ਸਫਲਤਾ ਮਿਲ ਜਾਏਗੀ।
ਸੀ. ਵੀ. ਸੀ. ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਤਿਆਰੀ ਸ਼ੁਰੂ—
ਪਰਸੋਨਲ ਮੰਤਰਾਲਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ. ਵੀ. ਸੀ.) ਵਿਰੁੱਧ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਿਸ਼ਾ-ਨਿਰਦੇਸ਼ ਤਿਆਰ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਮੰਤਰਾਲਾ ਨੇ ਸੂਚਨਾ ਦੇ ਅਧਿਕਾਰ ਅਧੀਨ ਮੰਗੀ ਗਈ ਜਾਣਕਾਰੀ ਦੇ ਜਵਾਬ ’ਚ ਦੱਸਿਆ ਕਿ ਸੀ. ਵੀ. ਸੀ. ਵਿਰੁੱਧ ਸ਼ਿਕਾਇਤਾਂ ਦੂਰ ਕਰਨ ਲਈ ਅਜੇ ਕੋਈ ਦਿਸ਼ਾ-ਨਿਰਦੇਸ਼ ਨਹੀਂ ਹਨ।
ਦੇਵੇਂਦਰ ਫੜਨਵੀਸ ਨੂੰ ਉਮੀਦ—
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਹਿਯੋਗੀ ਪਾਰਟੀ ਸ਼ਿਵ ਸੈਨਾ ਵਲੋਂ ਕੇਂਦਰ ਅਤੇ ਮਹਾਰਾਸ਼ਟਰ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਦੀ ਲਗਾਤਾਰ ਆਲੋਚਨਾ ਦੇ ਬਾਵਜੂਦ ਉਮੀਦ ਪ੍ਰਗਟਾਈ ਹੈ ਕਿ ਦੋਵੇਂ ਪਾਰਟੀਆਂ 2019 ਦੀਆਂ ਲੋਕ ਸਭਾ ਚੋਣਾਂ ਅਤੇ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਮਿਲ ਕੇ ਲੜਨਗੀਆਂ।
ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਇਸ ਸਿਆਸੀ ਤੱਥ ਤੋਂ ਜਾਣੂ ਹੈ ਕਿ ਜੇ ਦੋਵੇਂ ਪਾਰਟੀਆਂ ਵੱਖ-ਵੱਖ ਚੋਣਾਂ ਲੜਦੀਆਂ ਹਨ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਕਾਂਗਰਸ, ਐੱਨ. ਸੀ. ਪੀ. ਅਤੇ ਹੋਰ ਪਾਰਟੀਆਂ ਦੇ ਇਕੱਠੇ ਹੋਣ ਨਾਲ ਵਿਰੋਧੀ ਧਿਰ ਦਾ ਵੋਟ ਬੈਂਕ ਸੰਗਠਿਤ ਹੋ ਗਿਆ ਹੈ। ਉਨ੍ਹਾਂ ਇਹ ਨਰਮੀ ਸ਼ਾਇਦ ਇਸ ਲਈ ਵਿਖਾਈ ਹੈ ਕਿਉਂਕਿ ਦਿੱਲੀ ਦੀ ਇਕ ਏਜੰਸੀ ਦੇ ਸਰਵੇਖਣ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਭਾਜਪਾ ਦੇ 6 ਐੱਮ. ਪੀ. ਅਤੇ 50 ਵਿਧਾਇਕ ਆਪਣੇ ਖਰਾਬ ਪ੍ਰਦਰਸ਼ਨ ਕਾਰਨ ਚੋਣਾਂ ਵਿਚ ਹਾਰ ਦਾ ਸਾਹਮਣਾ ਕਰ ਸਕਦੇ ਹਨ।
ਦੇਸ਼ ਦਾ ਦੂਜਾ ਸਭ ਤੋਂ ਮਹਿੰਗਾ ਤਲਾਕ, ਪਤਨੀ ਨੂੰ 200 ਕਰੋੜ ਰੁਪਏ ਦੇਣਗੇ ਰਾਜੀਵ ਮੋਦੀ
NEXT STORY