ਚੇਨਈ : ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਟੋਂਡੀਅਰਪੇਟ ਇਲਾਕੇ ਵਿੱਚ ਇੱਕ ਸੱਤ ਸਾਲ ਦੀ ਬੱਚੀ 'ਤੇ ਅਚਾਨਕ ਹਮਲਾ ਹੋਣ ਕਾਰਨ ਉਹ ਜ਼ਖਮੀ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਸ ਸਬੰਧ ਵਿਚ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਬੱਚੀ ਦੇ ਚਿਹਰੇ ਅਤੇ ਠੋਡੀ 'ਤੇ ਸੱਟਾਂ ਲੱਗੀਆਂ ਹਨ ਅਤੇ ਉਸਨੂੰ ਇੱਥੇ ਸਟੈਨਲੀ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਸਥਿਰ ਹੈ ਅਤੇ ਡਾਕਟਰਾਂ ਨੇ ਉਸਨੂੰ ਪਲਾਸਟਿਕ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਹੈ।
ਪੜ੍ਹੋ ਇਹ ਵੀ - ਉੱਤਰਕਾਸ਼ੀ 'ਚ ਫਟਿਆ ਬੱਦਲ, 20 ਸਕਿੰਟਾਂ 'ਚ ਮਚ ਗਈ ਤਬਾਹੀ, ਵੀਡੀਓ ਦੇਖ ਕੰਬ ਜਾਵੇਗੀ ਰੂਹ
ਉਨ੍ਹਾਂ ਕਿਹਾ ਕਿ ਹਿੰਸਕ ਹੋਏ ਪਾਲਤੂ ਕੁੱਤੇ ਨੂੰ ਫੜ ਕੇ ਚੇਨਈ ਕਾਰਪੋਰੇਸ਼ਨ ਦੇ ਪਸ਼ੂ ਆਸ਼ਰਮ ਵਿਚ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਐਤਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਲੜਕੀ ਟੋਂਡੀਅਰਪੇਟ ਸਥਿਤ ਆਪਣੇ ਘਰ ਦੀ ਪਹਿਲੀ ਮੰਜ਼ਿਲ ਤੋਂ ਬਾਹਰ ਆਈ, ਉਸੇ ਸਮੇਂ ਮਕਾਨ ਮਾਲਕਣ ਦੇ ਕੁੱਤੇ ਨੇ ਉਸਦਾ ਚਿਹਰਾ ਫੜ ਲਿਆ। ਉਨ੍ਹਾਂ ਕਿਹਾ ਕਿ ਲੜਕੀ ਦੀਆਂ ਚੀਕਾਂ ਸੁਣ ਕੇ ਉਸ ਦੇ ਪਿਤਾ ਅਤੇ ਗੁਆਂਢੀ ਮਦਦ ਲਈ ਦੌੜੇ ਅਤੇ ਕਿਸੇ ਤਰ੍ਹਾਂ ਕੁੜੀ ਨੂੰ ਉਹਨਾਂ ਨੇ ਕੁੱਤੇ ਤੋਂ ਬਚਾਇਆ। ਅਧਿਕਾਰੀ ਨੇ ਦੱਸਿਆ ਕਿ ਕੁੱਤੇ ਦੀ ਮਾਲਕਣ ਜੋਤੀ ਗਰਾਊਂਡ ਫਲੋਰ 'ਤੇ ਰਹਿੰਦੀ ਹੈ ਅਤੇ ਉਸ ਵਿਰੁੱਧ ਭਾਰਤੀ ਦੰਡਾਵਲੀ (ਬੀਐਨਐਸ) ਦੀ ਧਾਰਾ 125 ਅਤੇ 291 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਵੀ - 3 ਦਿਨ ਬੰਦ ਰਹਿਣਗੇ ਸਕੂਲ, ਇਸ ਕਾਰਨ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ
ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਹਸਪਤਾਲ ਵਿੱਚ ਜਾ ਕੇ ਬੱਚੀ ਨਾਲ ਮੁਲਾਕਾਤ ਕੀਤੀ ਅਤੇ ਉਸਦੀ ਸਿਹਤ ਸਬੰਧੀ ਸਥਿਕੀ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਤਿੰਨ ਸਾਲ ਦੇ ਪਿਟਬੁੱਲ ਨੂੰ ਉਸ ਦੇ ਮਾਲਕ ਨੇ ਇੱਕ ਮਹੀਨਾ ਪਹਿਲਾਂ ਆਪਣੇ ਰਿਸ਼ਤੇਦਾਰ ਦੇ ਘਰੋਂ ਲਿਆਂਦਾ ਸੀ। ਅਧਿਕਾਰੀ ਦੇ ਅਨੁਸਾਰ ਔਰਤ ਕੋਲ ਪਾਲਤੂ ਜਾਨਵਰ ਰੱਖਣ ਦਾ ਲਾਇਸੈਂਸ ਨਹੀਂ ਸੀ। ਉਨ੍ਹਾਂ ਕਿਹਾ ਕਿ ਹਮਲੇ ਤੋਂ ਬਾਅਦ ਪੁਲਸ ਨੇ ਜੋਤੀ ਨੂੰ ਜਾਨਵਰਾਂ ਪ੍ਰਤੀ ਲਾਪਰਵਾਹੀ ਅਤੇ ਮਨੁੱਖੀ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ।
ਪੜ੍ਹੋ ਇਹ ਵੀ - ਤੰਦੂਰੀ ਰੋਟੀਆਂ ਖਾਣ ਦੇ ਸ਼ੌਕੀਨ ਲੋਕ ਦੇਖ ਲੈਣ ਇਹ 'ਵੀਡੀਓ', ਆਉਣਗੀਆਂ ਉਲਟੀਆਂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸਾਬਕਾ ਰਾਜਪਾਲ ਦੇ ਦੇਹਾਂਤ 'ਤੇ PM ਮੋਦੀ ਨੇ ਜਤਾਇਆ ਦੁੱਖ
NEXT STORY