ਨਵੀਂ ਦਿੱਲੀ- ਉੱਤਰੀ-ਪੂਰਬੀ ਦਿੱਲੀ 'ਚ 2020 'ਚ ਹੋਏ ਦੰਗਿਆਂ ਦੌਰਾਨ ਦੰਗਾਕਾਰੀਆਂ ਵੱਲੋਂ ਦਵਾਈਆਂ ਦੀ ਦੁਕਾਨ ਨੂੰ ਅੱਗ ਲਾਉਣ ਦੇ ਮਾਮਲੇ 'ਚ ਅਦਾਲਤ ਨੇ 9 ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜੁਰਮ ਵਾਲੀ ਥਾਂ 'ਤੇ ਦੋਸ਼ੀ ਦੀ ਮੌਜੂਦਗੀ ਨੂੰ ਸਾਬਤ ਕਰਨ ਲਈ ਇਕਲੌਤਾ ਗਵਾਹ ਨਾਕਾਫੀ ਹੈ ਅਤੇ ਇਸ ਤਰ੍ਹਾਂ ਦੋਸ਼ੀ ਸ਼ੱਕ ਦੇ ਲਾਭ ਦੇ ਯੋਗ ਹਨ। ਅਦਾਲਤ 25 ਫਰਵਰੀ, 2020 ਨੂੰ ਭਾਗੀਰਥੀ ਵਿਹਾਰ ਵਿਚ ਮੁੱਖ ਬ੍ਰਿਜਪੁਰੀ ਰੋਡ 'ਤੇ ਇਕ ਦਵਾਈ ਦੀ ਦੁਕਾਨ ਨੂੰ ਅੱਗ ਲਾਉਣ ਵਾਲੇ ਦੰਗਾਕਾਰੀਆਂ ਦੀ ਭੀੜ ਦਾ ਹਿੱਸਾ ਹੋਣ ਦੇ ਕਥਿਤ ਤੌਰ 'ਤੇ 9 ਮੁਲਜ਼ਮਾਂ ਵਿਰੁੱਧ ਕੇਸ ਦੀ ਸੁਣਵਾਈ ਕਰ ਰਹੀ ਸੀ।
ਵਧੀਕ ਸੈਸ਼ਨ ਜੱਜ ਪੁਲਸਤਿਆ ਪ੍ਰਮਾਚਲਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੁਲਜ਼ਮਾਂ 'ਤੇ ਲਗਾਏ ਗਏ ਦੋਸ਼ ਵਾਜਬ ਸ਼ੱਕ ਤੋਂ ਪਰ੍ਹੇ ਸਾਬਤ ਨਹੀਂ ਹੋਏ ਹਨ। ਇਸ ਲਈ ਸਾਰੇ ਮੁਲਜ਼ਮਾਂ ਨੂੰ ਇਸ ਕੇਸ ਵਿਚ ਦੋਸ਼ਾਂ ਤੋਂ ਬਰੀ ਕਰ ਦਿੱਤਾ ਜਾਂਦਾ ਹੈ। ਜੱਜ ਨੇ ਕਿਹਾ ਕਿ ਇਹ ਤੱਥ ਪੂਰੀ ਤਰ੍ਹਾਂ ਸਾਬਤ ਹੋ ਗਿਆ ਹੈ ਕਿ ਦੰਗਿਆਂ ਦੌਰਾਨ ਗੈਰ-ਕਾਨੂੰਨੀ ਇਕੱਠ, ਭੰਨ-ਤੋੜ ਅਤੇ ਅੱਗਜ਼ਨੀ ਹੋਈ ਸੀ, ਜਿਸ ਕਾਰਨ ਦੁਕਾਨ ਨੂੰ ਨੁਕਸਾਨ ਪਹੁੰਚਿਆ ਸੀ।
ਜ਼ਿਕਰਯੋਗ ਹੈ ਕਿ ਗੋਕਲਪੁਰੀ ਥਾਣੇ ਦੇ ਅਧਿਕਾਰੀਆਂ ਨੇ ਮੁਹੰਮਦ ਸ਼ਾਹਨਵਾਜ਼, ਮੁਹੰਮਦ ਸ਼ੋਏਬ, ਸ਼ਾਹਰੁਖ, ਰਸ਼ੀਦ, ਆਜ਼ਾਦ, ਅਸ਼ਰਫ ਅਲੀ, ਪਰਵੇਜ਼, ਮੁਹੰਮਦ ਫੈਜ਼ਲ ਅਤੇ ਰਸ਼ੀਦ ਨੂੰ IPC ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਵਜੋਂ ਨਾਮਜ਼ਦ ਕੀਤਾ ਸੀ ਅਤੇ ਅਦਾਲਤ 'ਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ।
ਟਰੱਕ ਦੀ ਟੱਕਰ ਨਾਲ ਸਕੂਟੀ ਸਵਾਰ ਦਾਦਾ-ਪੋਤੇ ਦੀ ਮੌਤ, 2 ਕਿ.ਮੀ. ਘਸੀੜਿਆ ਗਿਆ 6 ਸਾਲ ਦਾ ਬੱਚਾ
NEXT STORY