ਨਵੀਂ ਦਿੱਲੀ (ਭਾਸ਼ਾ)- ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਲ 2021 ਭਾਰਤ 'ਚ 1901 ਦੇ ਬਾਅਦ ਤੋਂ 5ਵਾਂ ਸਭ ਤੋਂ ਗਰਮ ਸਾਲ ਸੀ, ਜਿਸ 'ਚ ਦੇਸ਼ 'ਚ ਔਸਤ ਸਾਲਾਨਾ ਹਵਾ ਤਾਪਮਾਨ ਆਮ ਤੋਂ 0.44 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਕਿਹਾ ਕਿ ਦੇਸ਼ 'ਚ ਸਾਲ ਦੌਰਾਨ ਹੜ੍ਹ, ਚੱਕਰਵਾਤੀ ਤੂਫ਼ਾਨ, ਭਾਰੀ ਮੀਂਹ, ਜ਼ਮੀਨ ਖਿੱਸਕਣ, ਬਿਜਲੀ ਡਿੱਗਣ ਵਰਗੀਆਂ ਮੌਸਮੀ ਘਟਨਾਵਾਂ ਕਾਰਨ 1750 ਲੋਕਾਂ ਦੀ ਮੌਤ ਹੋਈ ਹੈ। ਮੌਸਮ ਵਿਭਾਗ ਦੇ ਸਾਲਾਨਾ ਜਲਵਾਯੂ ਬਿਆਨ, 2021 'ਚ ਕਿਹਾ ਗਿਆ ਹੈ,''1901 ਤੋਂ ਸਾਲ 2021 ਦੇਸ਼ 'ਚ 2016, 2009, 2017 ਅਤੇ 2010 ਤੋਂ ਬਾਅਦ 5ਵਾਂ ਸਭ ਤੋਂ ਗਰਮ ਸਾਲ ਸੀ। ਦੇਸ਼ ਲਈ ਔਸਤ ਸਾਲਾਨਾ ਹਵਾ ਤਾਪਮਾਨ ਆਮ ਤੋਂ 0.44 ਡਿਗਰੀ ਸੈਲਸੀਅਸ ਵਧ ਦਰਜ ਕੀਤਾ ਗਿਆ।''
ਇਹ ਵੀ ਪੜ੍ਹੋ : ਕੋਰੋਨਾ ਦੇ ਮਾਮਲੇ ਵੱਧ ਰਹੇ ਹਨ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ : ਅਰਵਿੰਦ ਕੇਜਰੀਵਾਲ
ਉਸ ਨੇ ਕਿਹਾ,''ਸਰਦੀਆਂ ਅਤੇ ਮਾਨਸੂਨ ਦੇ ਬਾਅਦ ਮੌਸਮ 'ਚ ਗਰਮ ਤਾਪਮਾਨ ਨੇ ਮੁੱਖ ਰੂਪ ਨਾਲ ਇਸ 'ਚ ਯੋਗਦਾਨ ਦਿੱਤਾ।'' ਵਿਭਾਗ ਨੇ ਕਿਹਾ ਕਿ 2016 'ਚ, ਦੇਸ਼ ਲਈ ਔਸਤ ਸਾਲਾਨਾ ਹਵਾ ਤਾਪਮਾਨ ਆਮ ਤੋਂ 0.710 ਡਿਗਰੀ ਸੈਲਸੀਅਸ ਵਧ ਸੀ। ਸਾਲ 2009 ਅਤੇ 2017 'ਚ ਔਸਤ ਤਾਪਮਾਨ ਤੋਂ 0.550 ਡਿਗਰੀ ਸੈਲਸੀਅਸ ਅਤੇ 0.541 ਡਿਗਰੀ ਸੈਲਸੀਅਸ ਵੱਧ ਸੀ। ਉਸ ਨੇ ਕਿਹਾ ਕਿ 2010 'ਚ, ਔਸਤ ਸਾਲਾਨਾ ਹਵਾ ਤਾਪਮਾਨ ਆਮ ਤੋਂ 0.539 ਡਿਗਰੀ ਸੈਲਸੀਅਸ ਵਧ ਸੀ। ਵਿਭਾਗ ਨੇ ਕਿਹਾ ਕਿ ਭਾਰਤ 'ਚ ਹਨ੍ਹੇਰੀ ਤੂਫਾਨ ਅਤੇ ਬਿਜਲੀ ਡਿੱਗਣ ਨਾਲ 2021 'ਚ 787 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਉਸ ਸਾਲ ਭਾਰੀ ਮੀਂਹ ਅਤੇ ਹੜ੍ਹ ਨਾਲ ਸੰਬੰਧਤ ਘਟਨਾਵਾਂ 'ਚ 759 ਲੋਕਾਂ ਦੀ ਮੌਤ ਹੋ ਗਈ। ਬਿਆਨ 'ਚ ਕਿਹਾ ਗਿਆ ਹੈ ਕਿ ਚੱਕਰਵਾਤੀ ਤੂਫ਼ਾਨ ਕਾਰਨ 172 ਲੋਕਾਂ ਦੀ ਮੌਤ ਹੋਈ ਅਤੇ ਮੌਸਮ ਨਾਲ ਸੰਬੰਧਤ ਹੋਰ ਘਟਨਾਵਾਂ ਕਾਰਨ 32 ਹੋਰ ਲੋਕਾਂ ਦੀ ਮੌਤ ਹੋ ਗਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੋਰੋਨਾ ਕਾਰਨ ਮਕਰ ਸੰਕ੍ਰਾਂਤੀ 'ਤੇ ਗੰਗਾ ਘਾਟ ਰਹੇ ਸੁੰਨਸਾਨ (ਤਸਵੀਰਾਂ)
NEXT STORY