ਦੇਹਰਾਦੂਨ (ਭਾਸ਼ਾ)- ਦੇਸ਼ ਭਰ 'ਚ ਕੋਰੋਨਾ ਦੇ ਮਾਮਲਿਆਂ 'ਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਗੰਗਾ ਇਸ਼ਨਾਨ 'ਤੇ ਲੱਗੀ ਪਾਬੰਦੀ ਕਾਰਨ ਮਕਰ ਸੰਕ੍ਰਾਂਤੀ ਮੌਕੇ ਸ਼ੁੱਕਰਵਾਰ ਨੂੰ ਹਰਿਦੁਆਰ ਅਤੇ ਰਿਸ਼ੀਕੇਸ਼ 'ਚ ਗੰਗਾ ਘਾਟ ਸੁੰਨਸਾਨ ਨਜ਼ਰ ਆਏ। ਮਕਰ ਸੰਕ੍ਰਾਂਤੀ 'ਤੇ ਹਰ ਸਾਲ ਲੱਖਾਂ ਸ਼ਰਧਾਲੂਆਂ ਨਾਲ ਗੁਲਜ਼ਾਰ ਰਹਿਣ ਵਾਲੇ ਹਰਿਦੁਆਰ 'ਚ ਹਰ ਕੀ ਪੌੜੀ ਘਾਟ ਅਤੇ ਰਿਸ਼ੀਕੇਸ਼ 'ਚ ਤ੍ਰਿਵੇਨੀ ਘਾਟ 'ਤੇ ਸਿਰਫ਼ ਪੁਲਸ ਮੁਲਾਜ਼ਮ ਹੀ ਨਜ਼ਰ ਆਏ ਜੋ ਇਹ ਯਕੀਨੀ ਕਰਨ ਲਈ ਮੁਸਤੈਦ ਰਹੇ ਕਿ ਪਾਬੰਦੀ ਦੀ ਉਲੰਘਣਾ ਨਾ ਹੋਵੇ।
ਹਰਿਦੁਆਰ ਦੇ ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਹਰਿਦੁਆਰ ਦੀ ਸਰਹੱਦ 'ਤੇ ਗਸ਼ਤ ਅਤੇ ਜਾਂਚ ਤੇਜ਼ ਕਰ ਦਿੱਤੀ ਗਈ, ਜਿਸ ਨਾਲ ਪਾਬੰਦੀ ਦੀ ਜਾਣਕਾਰੀ ਨਾ ਰੱਖਣ ਵਾਲੇ ਸ਼ਰਧਾਲੂ ਵੀ ਗੰਗਾ ਇਸ਼ਨਾਨ ਲਈ ਹਰ ਕੀ ਪੌੜੀ ਖੇਤਰ 'ਚ ਨਾ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਜਾਣਕਾਰੀ ਦੀ ਕਮੀ 'ਚ ਗੰਗਾ 'ਚ ਡੁਬਕੀ ਲਾਉਣ ਲਈ ਹਰਿਦੁਆਰ ਵੱਲ ਜਾ ਰਹੇ ਕਈ ਸ਼ਰਧਾਲੂਆਂ ਨੂੰ ਰਸਤੇ ਤੋਂ ਹੀ ਵਾਪਸ ਕਰ ਦਿੱਤਾ ਗਿਆ। ਹਰਿਦੁਆਰ ਦੇ ਜ਼ਿਲ੍ਹਾ ਅਧਿਕਾਰੀ ਵਿਨੇ ਸ਼ੰਕਰ ਪਾਂਡੇ ਅਤੇ ਦੇਹਰਾਦੂਨ ਦੇ ਉਨ੍ਹਾਂ ਦੇ ਹਮਰੁਤਬਾ ਆਰ. ਰਾਜੇਸ਼ ਕੁਮਾਰ ਨੇ ਕੋਰੋਨਾ ਮਾਮਲਿਆਂ 'ਚ ਵਾਧੇ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਹੀ ਮਕਰ ਸੰਕ੍ਰਾਂਤੀ ਮੌਕੇ ਗੰਗਾ ਇਸ਼ਨਾਨ 'ਤੇ ਰੋਕ ਦੇ ਆਦੇਸ਼ ਜਾਰੀ ਕਰ ਦਿੱਤੇ ਸਨ।
ਸਾਧੂ ਬਾਬੇ ਨੇ ਹਸਪਤਾਲ ’ਚ ਕੀਤੀਆਂ ਅਜੀਬ ਹਰਕਤਾਂ, ਨਰਸਿੰਗ ਸਟਾਫ਼ ਸਾਹਮਣੇ ਹੋ ਗਿਆ ਨੰਗਾ (ਵੀਡੀਓ)
NEXT STORY