ਹੈਦਰਾਬਾਦ- ਇੱਥੇ 56 ਸਾਲ ਦੇ ਸ਼ਖ਼ਸ ਦੀ ਕਿਡਨੀ 'ਚੋਂ 206 ਪੱਥਰ ਨਿਕਲਣ ਦਾ ਇਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਹੈਦਰਾਬਾਦ ਦੇ ਇਕ 56 ਸਾਲਾ ਸ਼ਖ਼ਸ ਦੀ ਕਿਡਨੀ 'ਚੋਂ ਡਾਕਟਰਾਂ ਨੇ ਸਰਜਰੀ ਕਰ ਕੇ 206 ਪੱਥਰ ਕੱਢੇ, ਜਿਸ ਨੂੰ ਦੇਖ ਕੇ ਉਹ ਖ਼ੁਦ ਹੈਰਾਨ ਰਹਿ ਗਏ। ਇਹ ਸ਼ਖ਼ਸ ਪਿਛਲੇ 6 ਮਹੀਨਿਆਂ ਤੋਂ ਭਿਆਨਕ ਦਰਦ ਝੱਲ ਰਿਹਾ ਸੀ। ਡਾਕਟਰਾਂ ਨੂੰ ਇਸ ਸ਼ਖ਼ਸ ਦੀ ਕਿਡਨੀ ਸਰਜਰੀ ਲਈ ਇਕ ਘੰਟੇ ਦਾ ਸਮਾਂ ਲੱਗਾ। ਗਲੇਨੀਗਲਸ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਨਲਗੋਂਡਾ ਵਾਸੀ ਵੀਰਮੱਲਾ ਰਾਮਲਕਸ਼ਮਈਆ ਦੀ ਸਰਜਰੀ ਰਾਹੀਂ ਪੱਥਰਾਂ ਨੂੰ ਕੱਢਿਆ।
ਇਹ ਵੀ ਪੜ੍ਹੋ : ਸਿਰ 'ਚ ਗੋਲ਼ੀ ਵੱਜਣ ਕਾਰਨ ਬ੍ਰੇਨ ਡੈੱਡ ਹੋਈ 6 ਸਾਲਾ ਮਾਸੂਮ, 5 ਲੋਕਾਂ ਨੂੰ ਦੇ ਗਈ ਨਵੀਂ ਜ਼ਿੰਦਗੀ
ਇਸ ਸਰਜਰੀ ਨੂੰ ਡਾ. ਨਵੀਨ ਕੁਮਾਰ ਨੇ ਲੀਡ ਕੀਤਾ ਸੀ, ਜਿਸ 'ਚ ਉਨ੍ਹਾਂ ਦਾ ਸਾਥ ਡਾ. ਵੇਨੂੰ ਮੰਨੇ, ਕੰਸਲਟੈਂਟ ਯੂਰੋਲਾਜਿਸਟ, ਡਾ. ਮੋਹਨ, ਐਨੇਸਥੇਸੀਓਲਾਜਿਸਟ ਅਤੇ ਪ੍ਰਕਿਰਿਆ 'ਚ ਨਰਸਿੰਗ ਅਤੇ ਸਹਾਇਕ ਸਟਾਫ਼ ਦੇ ਮੈਂਬਰਾਂ ਨੇ ਦਿੱਤਾ। ਡਾ. ਨਵੀਨ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ਉਨ੍ਹਾਂ ਨੂੰ ਦੂਜੇ ਦਿਨ ਛੁੱਟੀ ਦੇ ਦਿੱਤੀ ਗਈ। ਪੱਥਰੀ ਦੇ ਵਧਦੇ ਮਾਮਲਿਆਂ 'ਤੇ ਹਸਪਤਾਲ ਦੇ ਡਾਕਟਰਾਂ ਨੇ ਕਿਹਾ ਕਿ ਗਰਮੀਆਂ 'ਚ ਉੱਚ ਤਾਪਮਾਨ ਨਾਲ ਲੋਕਾਂ 'ਚ ਨਿਰਜਲੀਕਰਨ ਦੇ ਮਾਮਲੇ ਵਧ ਜਾਂਦੇ ਹਨ, ਉਨ੍ਹਾਂ ਨੇ ਸਲਾਹ ਦਿੰਦੇ ਹੋਏ ਕਿਹਾ ਕਿ ਲੋਕਾਂ ਨੂੰ ਖ਼ੁਦ ਨੂੰ ਹਾਈਡ੍ਰੇਟ ਰੱਖਣ ਲਈ ਵਧ ਤੋਂ ਵਧ ਪਾਣੀ ਅਤੇ ਨਾਰੀਅਲ ਪਾਣੀ ਦੇ ਸੇਵਨ ਕਰਨਾ ਚਾਹੀਦਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮੌਸਮ ਦਾ ਬਦਲਿਆ ਮਿਜਾਜ਼; ਰੋਹਤਾਂਗ, ਬਾਰਾਲਾਚਾ ਦੱਰੇ ’ਚ ਬਰਫਬਾਰੀ, ਸੈਲਾਨੀਆਂ ਨੇ ਮਾਣਿਆ ਆਨੰਦ
NEXT STORY