ਰਾਂਚੀ— ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਜਗੰਨਾਥਪੁਰ ਥਾਣਾ ਖੇਤਰ 'ਚ ਕਰਨਾਟਕ ਅਤੇ ਰਾਂਚੀ ਪੁਲਸ ਨੇ ਇਕ ਸੰਯੁਕਤ ਅਭਿਆਨ ਦੇ ਤਹਿਤ 21 ਸਾਇਬਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਸ ਅਧਿਕਾਰੀ ਕੁਲਦੀਪ ਦਿਵੇਦੀ ਨੇ ਦੱਸਿਆ ਕਿ ਗ੍ਰਿਫਤਾਰ ਸਾਇਬਰ ਅਪਰਾਧੀਆਂ 'ਚ 20 ਕਰਨਾਟਕ ਦੇ ਅਤੇ ਇਕ ਬਿਹਾਰ ਦਾ ਹੈ। ਇਹ ਲੋਕ ਰਾਂਚੀ 'ਚ ਰਹਿ ਕੇ ਸਾਇਬਰ ਅਪਰਾਧ ਨੂੰ ਅੰਜਾਮ ਦਿੰਦਾ ਹੈ।
ਦਿਵੇਦੀ ਨੇ ਦੱਸਿਆ ਕਿ ਇਸ ਗਿਰੋਹ ਦਾ ਸਰਗਨਾ ਕਾਲੂ ਸਿੰਘ ਬਿਹਾਰ ਦੇ ਬਿਹਾਰ ਸ਼ਰੀਫ ਦਾ ਰਹਿਣ ਵਾਲਾ ਹੈ, ਜੋ ਨਾਲੰਦਾ ਦਾ ਜ਼ਿਲਾ ਮੁੱਖ ਦਫਤਰ ਵੀ ਹੈ। ਦੂਜਿਆਂ ਤੋਂ ਪੈਸਾ ਠੱਗਣ ਲਈ ਕਾਲੂ ਨੇ ਇਨ੍ਹਾਂ ਸਾਰਿਆਂ ਨੂੰ ਬੁਲਾਇਆ ਸੀ। ਫਿਲਹਾਲ ਗ੍ਰਿਫਤਾਰ ਲੋਕਾਂ ਤੋਂ ਪੁੱਛਗਿੱਛ ਦਾ ਸਿਲਸਿਲਾ ਜਾਰੀ ਹੈ। ਕਰਨਾਟਕ ਪੁਲਸ ਟ੍ਰਾਂਜਿਟ ਰਿਮਾਂਡ 'ਤੇ ਇਨ੍ਹਾਂ ਦੋਸ਼ੀਆਂ ਨੂੰ ਆਪਣੇ ਨਾਲ ਲਿਜਾ ਸਕਦੀ ਹੈ।
ਇਨ੍ਹਾਂ ਸ਼ਹਿਰਾਂ 'ਚ ਹੋਵੇਗਾ ਦੁਨੀਆ ਦਾ ਸਭ ਤੋਂ ਲੰਮਾ ਐਕਸਪ੍ਰੈੱਸ-ਵੇ
NEXT STORY