ਲਖਨਊ (ਏਜੰਸੀ)- 23 ਸਾਲਾ ਖੁਸ਼ੀ ਪਾਂਡੇ ਨੇ ਆਪਣੇ ਦਾਦੇ ਦੀ ਸੜਕ ਹਾਦਸੇ 'ਚ ਮੌਤ ਤੋਂ ਬਾਅਦ ਸੜਕ 'ਤੇ ਸਾਈਕਲ ਚਲਾਉਣ ਵਾਲਿਆਂ ਦੀ ਜਾਨ ਬਚਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ। ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ਦੇ ਆਸ਼ਿਆਨਾ ਦੀ ਰਹਿਣ ਵਾਲੀ ਖੁਸ਼ੀ ਪਾਂਡੇ ਸੜਕ 'ਤੇ ਆਉਣ ਵਾਲੇ ਹਰੇਕ ਸਾਈਕਲ ਚਾਲਕ ਨੂੰ ਮੁਫ਼ਤ 'ਚ ਰਿਫਲੈਕਟਿਵ ਲਾਲ ਬੱਤੀ ਪ੍ਰਦਾਨ ਕਰ ਰਹੀ ਹੈ ਤਾਂ ਕਿ ਰਾਤ ਨੂੰ ਹਾਦਸੇ ਦਾ ਸ਼ਿਕਾਰ ਨਾ ਹੋਣ। ਖੁਸ਼ੀ ਪਾਂਡੇ ਨੇ ਕਿਹਾ,''ਜਿਸ ਤਰ੍ਹਾਂ ਨਾਲ ਅਸੀਂ ਆਪਣੇ ਦਾਦੇ ਨੂੰ ਗੁਆਇਆ ਹੈ ਮੈਂ ਨਹੀਂ ਚਾਹੁੰਦੀ ਕਿ ਕੋਈ ਵੀ ਪਰਿਵਾਰ ਆਪਣੇ ਪ੍ਰਿਯ ਮੈਂਬਰ ਨੂੰ ਗੁਆਏ।'' ਖੁਸ਼ੀ ਨੇ ਇਸ ਕੈਂਪੇਨ ਨੂੰ ਮਿਸ਼ਨ ਉਜਾਲਾ ਨਾਮ ਦਿੱਤਾ ਹੈ।
ਅੱਜ ਮਿਸ਼ਨ ਉਜਾਲਾ ਦੇ ਅਧੀਨ ਸਾਈਕਲ 'ਚ ਰੋਸ਼ਨੀ ਦੇ ਨਾਲ-ਨਾਲ ਟਰੈਕਟਰ, ਆਟੋ ਰਿਕਸ਼ਾ ਅਤੇ ਬੈਟਰੀ ਰਿਕਸ਼ਾ 'ਚ ਵੀ ਰਿਫਲੈਕਟਿਵ ਲਾਈਟ ਸਟਿਕਰ ਲਗਾਏ ਜਾ ਰਹੇ ਹਨ। ਭਾਵੇਂ ਹੀ ਖੁਸ਼ੀ ਨੇ ਇਕੱਲੇ ਪਹਿਲ ਕੀਤੀ ਪਰ ਹੁਣ ਉਸ ਦੇ ਕੰਮ 'ਚ ਮਦਦ ਅਤੇ ਸਮਰਥਨ ਕਰਨ ਲਈ ਸਵੈ-ਸੇਵਕਾਂ ਦੀ ਇਕ ਚੰਗੀ ਟੀਮ ਹੈ। ਟੀਮ ਲਖਨਊ ਅਤੇ ਨੇੜੇ-ਤੇੜੇ ਦੇ ਜ਼ਿਲ੍ਹਿਆਂ 'ਚ ਸਾਈਕਲ 'ਚ 1500 ਤੋਂ ਵੱਧ ਬੈਕ ਰੈਡ ਲਾਈਟ ਲਗਾਉਣ 'ਚ ਸਮਰੱਥ ਸੀ। ਖੁਸ਼ੀ ਨੇ ਕਿਹਾ,''ਇਸ ਨੂੰ ਕਾਨੂੰਨ ਰਾਹੀਂ ਮਨਜ਼ੂਰ ਕੀਤਾ ਜਾਣਾ ਚਾਹੀਦਾ ਤਾਂ ਕਿ ਸਾਰੀਆਂ ਸਾਈਕਲਾਂ 'ਚ ਪਹਿਲਾਂ ਤੋਂ ਹੀ ਹੋਰ ਵਾਹਨਾਂ ਦੀ ਤਰ੍ਹਾਂ ਅਜਿਹੀਆਂ ਲਾਈਟਾਂ ਲੱਗੀਆਂ ਹੋਣ। ਨਾਲ ਹੀ ਇਸ ਦੀ ਉਲੰਘਣਾ ਕਰਨ ਵਾਲੇ ਨੂੰ ਮੋਟਰ ਵਾਹਨ ਐਕਟ ਦੇ ਅਧੀਨ ਜੁਰਮਾਨਾ ਲਗਾਇਆ ਜਾਣਾ ਚਾਹੀਦਾ। ਜੇਕਰ ਸਾਈਕਲਾਂ ਲਈ ਅਜਿਹਾ ਕੀਤਾ ਜਾਂਦਾ ਹੈ ਤਾਂ ਅਸੀਂ ਇਕ ਹੱਦ ਤੱਕ ਸਮੱਸਿਆ ਛੁਟਕਾਰਾ ਪਾ ਸਕਦੇ ਹਾਂ। ਉਦੇਸ਼ ਸੜਕ ਸੁਰੱਖਿਆ ਬਣਾਉਣਾ ਹੈ, ਨਹੀਂ ਤਾਂ ਤੁਹਾਨੂੰ ਜੀਵਨ ਭਰ ਇੰਝ ਹੀ ਕੰਮ ਕਰਨਾ ਪਵੇਗਾ।''
ਅੰਮ੍ਰਿਤਸਰ ਦੇ ਪਰਿਵਾਰ ਵਲੋਂ 39 ਦਿਨ ਦੀ ਅਬਾਬਤ ਕੌਰ ਦੀ ਕਿਡਨੀ ਦਾਨ, PM ਮੋਦੀ ਨੇ ਮਾਪਿਆਂ ਦੀ ਕੀਤੀ ਤਾਰੀਫ਼
NEXT STORY