ਨਵੀਂ ਦਿੱਲੀ — ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਦੱਸਿਆ ਕਿ ਨਿਜ਼ਾਮੂਦੀਨ ਮਰਕਜ਼ ਨਾਲ ਸਬੰਧਿਤ ਲਗਭਗ 2300 ਲੋਕਾਂ 'ਚੋਂ 500 'ਚ ਕੋਰੋਨਾ ਦੇ ਲੱਛਣ ਦਿਖਾਈ ਦਿੱਤੇ ਹਨ। ਜਿਨ੍ਹਾਂ ਨੂੰ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਬਾਕੀ 1800 ਲੋਕ ਕੁਆਰੰਟੀਨ 'ਚ ਹਨ। ਅਸੀਂ ਉਨ੍ਹਾਂ ਦਾ ਟੈਸਟ ਕਰ ਰਹੇ ਹਾਂ, ਉਨ੍ਹਾਂ ਦੇ ਨਤੀਜੇ 2-3 ਦਿਨਾਂ 'ਚ ਆਉਣਗੇ, ਇਸ 'ਚ ਪਾਜ਼ੀਟਿਵ ਮਮਲਿਆਂ 'ਚ ਵਾਧਾ ਹੋ ਸਕਦਾ ਹੈ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਕੋਰੋਨਾ ਵਾਇਰਸ ਦੇ ਕੁਲ 445 ਮਾਮਲਿਆਂ 'ਚੋਂ ਸਥਾਨਕ ਪ੍ਰਸਾਰ ਕਾਰਨ ਸਿਰਫ 40 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ, ਹੋਰ ਮਾਮਲੇ ਵਿਦੇਸ਼ ਯਾਤਰਾ ਅਤੇ ਨਿਜ਼ਾਮੂਦੀਨ ਮਰਕਜ਼ ਦੇ ਕਾਰਨ ਹਨ। ਉਨ੍ਹਾਂ ਦੱਸਿਆ ਕਿ ਸਥਿਤੀ ਕੰਟਰੋਲ 'ਚ ਹੈ। ਉਨ੍ਹਾਂ ਅੱਗੇ ਕਿਹਾ ਦਿੱਲੀ 'ਚ ਦਾਖਲ ਕੋਰੋਨਾ ਮਰੀਜ਼ਾਂ 'ਚੋਂ 11 ਆਈ.ਸੀ.ਯੂ. 'ਚ ਹਨ ਅਤੇ ਪੰਜ ਵੈਂਟੀਲੇਟਰ 'ਤੇ ਹਨ।
ਇਸ ਤੋਂ ਪਹਿਲਾਂ ਕੇਂਦਰੀ ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੇਸ਼ ਦੇ 17 ਸੂਬਿਆਂ 'ਚ ਤਬਲੀਗੀ ਜਮਾਤ ਦੇ ਮਰਕਜ਼ 'ਚ ਇਜਤਿਮਾ ਨਾਲ ਜੁੜੇ ਲੋਕਾਂ 'ਚ ਕੋਵਿਡ-19 ਵਾਇਰਸ ਦੇ 1023 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ ਅਤੇ ਦੇਸ਼ 'ਚ ਕੋਰੋਨਾ ਵਾਇਰਸ ਦੇ ਕਰੀਬ 30 ਫੀਸਦੀ ਮਾਮਲੇ 'ਇਕ ਖਾਸ ਸਥਾਨ' ਨਾਲ ਜੁੜੇ ਹਨ।
ਮਾਂ ਦੀ ਮੌਤ 'ਤੇ ਦੁਬਈ ਤੋਂ ਪਰਤੇ ਨੌਜਵਾਨ ਨੇ ਤੇਰ੍ਹਵੀਂ 'ਤੇ 'ਵੰਡਿਆ' ਕੋਰੋਨਾ, 10 ਪਾਜ਼ੀਟਿਵ
NEXT STORY