ਭੋਪਾਲ — ਮੱਧ ਪ੍ਰਦੇਸ਼ ਦਾ ਮੁਰੈਨਾ ਜ਼ਿਲ੍ਹਾ ਹੁਣ ਇੰਦੌਰ ਤੋਂ ਬਾਅਦ ਪ੍ਰਦੇਸ਼ ਦਾ ਦੂਜਾ ਕੋਰੋਨਾ ਵਾਇਰਸ ਹਾਟ ਸਪਾਟ ਬਣ ਕੇ ਉਭਰ ਰਿਹਾ ਹੈ। ਦਰਅਸਲ ਮੁਰੈਨਾ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਤੋਂ ਪੀੜਤ 10 ਹੋਰ ਮਰੀਜ਼ ਪਾਏ ਗਏ ਹਨ। ਜ਼ਿਲ੍ਹੇ ਤੋਂ ਭੇਜੇ ਗਏ 23 ਸੈਂਪਲ 'ਚੋਂ 10 ਮਰੀਜ਼ਾਂ ਨੂੰ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਕੁਲ ਮਿਲਾ ਕੇ ਜ਼ਿਲ੍ਹੇ 'ਚ ਹੁਣ ਤਕ 12 ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ।
ਦਰਅਸਲ 17 ਮਾਰਚ ਨੂੰ ਦੁਬਈ ਤੋਂ ਭਾਰਤ ਆਏ ਇਕ ਨੌਜਵਾਨ ਦੀ ਜਾਂਚ 31 ਮਾਰਚ ਨੂੰ ਕੀਤੀ ਗਈ। ਨੌਜਵਾਨ ਅਤੇ ਉਸ ਦੀ ਪਤਨੀ ਦੀ ਰਿਪੋਰਟ ਸ਼ੁੱਕਰਵਾਰ ਨੂੰ ਪਾਜ਼ੀਟਿਵ ਨਿਕਲੀ। ਨੌਜਵਾਨ ਦੇ ਸੰਪਰਕ 'ਚ ਆਏ 10 ਹੋਰ ਲੋਕਾਂ ਦੀ ਰਿਪੋਰਟ ਹੁਣ ਪਾਜ਼ੀਟਿਵ ਆਈ ਹੈ। ਜਾਣਕਾਰੀ ਮੁਤਾਬਕ ਇਹ ਸਾਰੇ ਇਕ ਤੇਰ੍ਹਵੀਂ ਭੋਜ 'ਚ ਸ਼ਾਮਲ ਹੋਏ ਸਨ। ਇੰਨਾਂ ਹੀ ਨਹੀਂ ਇਸ 'ਚ 1500 ਹੋਰ ਵੀ ਲੋਕ ਸ਼ਾਮਲ ਹੋਏ ਸਨ।
ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸਬੰਧਿਤ ਲੋਕਾਂ ਦੀ ਜਾਂਚ ਦੇ ਤਹਿਤ ਇਕ ਦਰਜ ਲੋਕਾਂ ਨੂੰ ਜ਼ਿਲ੍ਹੇ ਦੇ ਕਈ ਦਿਹਾਤੀ ਖੇਤਰਾਂ ਤੋਂ ਮੁਰੈਨਾ ਦੇ ਆਇਸੋਲੇਸ਼ਨ ਰੂਮ 'ਚ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਲੋਕਾਂ ਦੇ ਸੈਂਕੜੇ ਘਰਾਂ ਨੂੰ ਸੈਨੇਟਾਈਜ਼ਰ ਕਰਨ ਤੋਂ ਬਾਅਦ ਅਜਿਹੇ ਲੋਕਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਮੀਦ ਹੈ ਕਿ ਹੋਰ ਵੀ ਕਈ ਲੋਕ ਪਾਜ਼ੀਟਿਵ ਆ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੁਬਈ ਦੇ ਹੋਟਲ 'ਚ ਕੰਮ ਕਰਦਾ ਹੈ। ਉਹ 17 ਮਾਰਚ ਨੂੰ ਮੁਰੈਨਾ ਵਾਪਸ ਆਇਆ ਸੀ। ਇਸ ਤੋਂ ਬਾਅਦ ਉਸ ਨੇ 20 ਮਾਰਚ ਨੂੰ ਆਪਣੀ ਮਾਂ ਦੀ ਤੇਰ੍ਹਵੀਂ ਰੱਖੀ, ਜਿਸ 'ਚ 1500 ਲੋਕਾਂ ਨੇ ਖਾਣਾ ਖਾਦਾ ਅਤੇ ਇਥੋਂ ਹੀ ਵਾਇਰਸ ਲੋਕਾਂ 'ਚ ਫੈਲ ਗਿਆ।
'ਤਬਲੀਗੀ ਜਮਾਤ' ਦੇ 22 ਹਜ਼ਾਰ ਲੋਕ ਕੁਆਰੰਟਾਈਨ, 1 ਹਜ਼ਾਰ ਤੋਂ ਵਧੇਰੇ ਕੋਰੋਨਾ ਪਾਜ਼ੀਟਿਵ
NEXT STORY