ਨਵੀਂ ਦਿੱਲੀ— ਦਿੱਲੀ ਨਾਲ ਲੱਗਦੇ ਇਲਾਕੇ ਗ੍ਰੇਟਰ ਨੋਇਡਾ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਦਿੱਲੀ ਏਅਰਪੋਰਟ 'ਤੇ ਦੱਖਣੀ ਅਫਰੀਕਾ ਦੀ ਇਕ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ। ਔਰਤ ਕੋਲੋ ਕਰੀਬ 25 ਕਿਲੋ ਨਸ਼ਾ ਬਰਾਮਦ ਕੀਤਾ ਗਿਆ ਹੈ। ਇਸ ਮਾਮਲੇ 'ਚ ਨਾਈਜੀਰੀਆ ਦੇ ਦੋ ਨਾਗਰਿਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਦਰਅਸਲ ਅਫਰੀਕੀ ਮੂਲ ਦੀ ਇਕ ਔਰਤ 9 ਮਈ ਨੂੰ ਸਾਮਾਨ 'ਚ 24.9 ਕਿਲੋ ਨਸ਼ਾ ਲੈ ਕੇ ਸਾਊਥ ਅਫਰੀਕਾ ਜਾਣ ਦੀ ਤਿਆਰੀ 'ਚ ਸੀ। ਉਦੋਂ ਹੀ ਦਿੱਲੀ ਏਅਰਪੋਰਟ 'ਤੇ ਜਾਂਚ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਹਿਰਾਸਤ 'ਚ ਲੈ ਲਿਆ ਸੀ। ਇਸ ਤੋਂ ਬਾਅਦ ਮਾਮਲੇ ਦੀ ਜਾਣਕਾਰੀ ਨਾਰਕੋਟਿਸ ਕੰਟਰੋਲ ਬਿਊਰੋ ਟੀਮ ਨੂੰ ਦਿੱਤੀ ਗਈ। ਪੁੱਛਗਿੱਛ 'ਚ ਔਰਤ ਨੇ ਦੱਸਿਆ ਕਿ ਗ੍ਰੇਟਰ ਨੋਇਡਾ ਦੇ ਇਕ ਘਰ 'ਚ 1800 ਕਿਲੋ ਸਯੂਡੋਐਫਈਡ੍ਰੀਨ ਲੁਕਾ ਕੇ ਰੱਖੀ ਹੋਈ ਹੈ। ਜਿਸ ਨੂੰ ਦਿੱਲੀ-ਐੱਨ.ਸੀ.ਆਰ. ਸਣੇ ਦੂਜੇ ਦੇਸ਼ਾਂ 'ਚ ਵੀ ਸਪਲਾਈ ਕੀਤਾ ਜਾਣਾ ਹੈ।
ਇਸ ਤੋਂ ਬਾਅਦ ਨਾਰਕੋਟਿਸ ਵਿਭਾਗ ਨੇ ਛਾਪੇਮਾਰੀ ਕਰ ਨਾਈਜੀਰੀਆ ਦੇ ਦੋ ਨਾਗਰਿਕਾਂ ਨੂੰ ਗ੍ਰੇਟਰ ਨੋਇਡਾ ਤੋਂ ਗ੍ਰਿਫਤਾਰ ਕੀਤਾ ਅਤੇ 1800 ਕਿਲੋਗ੍ਰਾਮ ਸਯੂਡੋਐਫਈਡ੍ਰੀਨ ਤੇ ਦੋ ਕਿਲੋ ਕੋਕੀਨ ਬਰਾਮਦ ਕੀਤਾ। ਅਧਿਕਾਰੀਆਂ ਮੁਤਾਬਕ ਇਹ ਛਾਪੇਮਾਰੀ ਨੋਇਡਾ ਤੇ ਗ੍ਰੇਟਰ ਨੋਇਡਾ 'ਚ ਕੀਤੀ ਗਈ ਛਾਪੇਮਾਰੀ ਦੌਰਾਨ ਭਾਰਤ 'ਚ ਪਬੰਦੀਸ਼ੂਦਾ ਕੈਮਿਕਲ ਇਫੈਡ੍ਰਿਨ ਵੀ ਮਿਲੀ ਹੈ। ਇਹ ਨਸ਼ਾ ਵਿਦੇਸ਼ਾਂ 'ਚ ਕਾਫੀ ਪ੍ਰਸਿੱਧ ਹੈ।
ਤਾਮਿਲਨਾਡੂ ਵਿਧਾਨ ਸਭਾ ਉਪ ਚੋਣ : ਸਰਕਾਰ ਬਣਾਉਣ ਲਈ ਅੰਨਾਦ੍ਰਮੁਕ ਨੂੰ ਸਮਰਥਨ ਨਹੀਂ ਦੇਵੇਗੀ AMMK
NEXT STORY