ਗੁਰੂਗ੍ਰਾਮ — ਹਰਿਆਣਾ ਦੇ ਗੁਰੂਗ੍ਰਾਮ ਪੁਲਸ ਨੇ ਦੇਸ਼ ਭਰ 'ਚ ਸਾਈਬਰ ਧੋਖਾਧੜੀ ਅਤੇ ਲੋਕਾਂ ਤੋਂ 16.77 ਕਰੋੜ ਰੁਪਏ ਦੀ ਠੱਗੀ ਮਾਰਨ ਦੇ ਵੱਖ-ਵੱਖ ਮਾਮਲਿਆਂ 'ਚ ਅਕਤੂਬਰ 'ਚ ਹੁਣ ਤੱਕ 24 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਸਹਾਇਕ ਪੁਲਸ ਕਮਿਸ਼ਨਰ ਪ੍ਰਿਯਾਂਸ਼ੂ ਦੀਵਾਨ ਨੇ ਕਿਹਾ, “ਦੇਸ਼ ਭਰ ਵਿੱਚ ਇਨ੍ਹਾਂ ਮੁਲਜ਼ਮਾਂ ਖ਼ਿਲਾਫ਼ ਕੁੱਲ 4,568 ਸ਼ਿਕਾਇਤਾਂ ਅਤੇ 189 ਕੇਸ ਦਰਜ ਹਨ। ਇਨ੍ਹਾਂ 'ਚੋਂ 14 ਮਾਮਲੇ ਹਰਿਆਣਾ 'ਚ ਦਰਜ ਹਨ, ਜਿਨ੍ਹਾਂ 'ਚ ਤਿੰਨ ਮਾਮਲੇ ਗੁਰੂਗ੍ਰਾਮ 'ਚ ਵੀ ਸ਼ਾਮਲ ਹਨ।'' ਪੁਲਸ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਦੋਸ਼ੀ 'ਫੇਡਐਕਸ' ਦੇ ਫਰਜ਼ੀ ਅਧਿਕਾਰੀ ਦੱਸ ਕੇ ਲੋਕਾਂ ਨਾਲ ਧੋਖਾਧੜੀ ਕਰਦੇ ਸਨ। ਦੀਵਾਨ ਨੇ ਕਿਹਾ ਕਿ ਕੁਝ ਦੋਸ਼ੀਆਂ ਨੇ ਲੋਕਾਂ ਨੂੰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ 'ਤੇ ਵੱਧ ਮੁਨਾਫੇ ਦਾ ਵਾਅਦਾ ਵੀ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਪੁਲਸ ਨੇ ਇਨ੍ਹਾਂ ਕੋਲੋਂ 60.91 ਲੱਖ ਰੁਪਏ ਨਕਦ, ਨੋਟ ਗਿਣਨ ਵਾਲੀ ਮਸ਼ੀਨ ਅਤੇ ਨੌਂ ਮੋਬਾਈਲ ਫੋਨ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ (I4C) ਦੇ ਅੰਕੜਿਆਂ ਦੀ ਸਮੀਖਿਆ ਕਰਨ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਕਿ ਇਨ੍ਹਾਂ 24 ਦੋਸ਼ੀਆਂ ਨੇ ਦੇਸ਼ ਭਰ ਦੇ ਲੋਕਾਂ ਨਾਲ 16.77 ਕਰੋੜ ਰੁਪਏ ਦੀ ਠੱਗੀ ਮਾਰੀ ਹੈ।
ਬਵਾਸੀਰ ਹੋਣ 'ਤੇ ਕਰਮਚਾਰੀ ਨੇ ਮੰਗੀ ਛੁੱਟੀ, ਬੌਸ ਨੇ ਕਿਹਾ-ਦਿਓ ਸਬੂਤ, ਫਿਰ...
NEXT STORY